Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕੈਨੇਡਾ ਵਿਚਲੇ ਸਿੱਖਾਂ ਦੇ ਇਤਿਹਾਸ ਬਾਰੇ ਆਪਣੇਂ ਬੱਚਿਆਂ ਨੂੰ ਜਾਣੂ ਕਰਵਾਈਏ

By uscreative Published 3 min read

ਵੈਨਕੂਵਰ(ਗਿਆਨੀ ਸਰਵਣ ਸਿੰਘ )ਕੈਨੇਡਾ ਵੈਨਕੂਵਰ ਬੀਸੀ. ਵਿੱਚ ਸਿੱਖਾਂ ਨੂੰ ਆਇਆਂ 110 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ।ਸਿੱਖਾਂ ਨੇ ਕੈਨੇਡਾ ਵਿੱਚ ਆ ਕੇ ਮਿਹਨਤ ਕਰਕੇ ਜਿਥੇ ਚੰਗੇ ਚੰਗੇ ਘਰ ਅਤੇ ਕਾਰੋਬਾਰ ਸਥਾਪਿਤ ਕਰ ਲਏ ਹਨ, ਓਥੇ ਹਰ ਖੇਤਰ ਵਿਚ ਬਹੁਤ ਤਰੱਕੀਆਂ ਕੀਤੀਆਂ ਹਨ।ਅਤੇ ਕੈਨੇਡੀਅਨ ਕਾਨੂੰਨ ਨੇ ਸਿੱਖਾਂ ਨੂੰ ਬਣਦਾ ਮਾਣ ਸਤਿਕਾਰ ਅਤੇ ਉੱਚ ਰੁਤਬੇ ਦੇ ਕੇ ਵੀ ਨਿਵਾਜਿਆ ਹੈ।
ਪਰ ਜਿਨਾ ਉੱਚ ਰੁਤਬਿਆਂ ਅਹੁਦਿਆਂ ਅਤੇ ਅਧਿਕਾਰਾਂ ਨੂ ਅਸੀਂ ਮਾਣ ਰਹੇ ਹਾਂ, ਓਥੇ ਤੱਕ ਪਹੁੰਚਣ ਲਈ ਸਾਡੇ ਪੁਰਖਿਆਂ ਵਲੋਂ ਜੋ ਘਾਲਣਾਵਾਂ ਘਾਲੀਆਂ ਹਨ,, ਸੰਘਰਸ਼ ਅਤੇ ਮਿਹਨਤ ਕੀਤੀ ਹੈ, ਉਨ੍ਹਾਂ ਨੂੰ ਅਸੀਂ ਵਿਸਾਰ ਰਹੇ ਹਾਂ, ਜਾਂ ਕੋਈ ਵੱਡੇ ਪੱਧਰ ਤੇ ਯਾਦ ਕਰਨ ਦਾ ਉਪਰਾਲਾ ਨਹੀਂ ਕੀਤਾ ਜਾ ਰਿਹਾ।
ਜਿਸ ਜਗ੍ਹਾ 1908 ਵਿੱਚ ਸੰਤ ਬਾਬਾ ਤੇਜਾ ਸਿੰਘ ਜੀ ਦੇ ਉੱਦਮ ਉਪਰਾਲੇ ਅਤੇ ਲੰਮੀ ਡੂੰਘੀ ਸੋਚ ਸਦਕਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਬਣਾ ਕੇ ਨੌਰਥ ਅਮਰੀਕਾ ਵਿੱਚ ਸਿੱਖਾਂ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ 1866- 2ਨਦ ਅਵੲਨੁੲ ੜੳਨਚੋੁਵੲਰ ਵਿਖੇ ਸਥਾਪਨਾ ਕੀਤੀ ਗਈ , ਉਹ ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਜਗਾਹ ਨੂ ਤੇ ਅਸੀਂ ਗਵਾ ਚੁੱਕੇ ਹਾਂ,,। ਪਰ ਕੁੱਝ ਸਾਲ ਪਹਿਲਾਂ ਸਿੱਖਾਂ ਵਲੋਂ ਉੱਦਮ ਕਰਕੇ ਓਥੇ ਇਕ ਇਤਿਹਾਸਕ ਸਮਾਰਕ ਚਿੰਨ੍ਹ ਨਿਸ਼ਾਨੀ ਵਜੋਂ ਸਥਾਪਿਤ ਕੀਤਾ ਗਿਆ,, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਜਗਾਹ 1866 ਸੈਕਿੰਡ ਐਵੇਨਿਊ ਵੈਨਕੂਵਰ ਨੂੰ ਵੇਖ ਕੇ ਮਾਣ ਕਰ ਸਕਣ ਕਿ ਇਹ ਉਹ ਇਤਿਹਾਸਕ ਧਰਤੀ ਹੈ, ਜਿੱਥੇ ਭਾਈ ਬਦਨ ਸਿੰਘ ਭਾਈ ਭਾਗ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸਿੱਖਾਂ ਦੇ ਇਸ ਮੁਲਖ ਵਿੱਚ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣ ਦੇ ਸੰਘਰਸ਼ ਨੂੰ ਲੜਿਆ ਸੀ। ਇਸ ਪਵਿੱਤਰ ਧਰਤੀ ਤੇ ਸ਼ਹੀਦਾਂ ਦਾ ਖੂਨ ਡੁਲਿਆ ਹੈ ਅਤੇ ਇਥੋਂ ਅਜਾਦੀ ਦੀ ਲੜਾਈ ਲਈ ਸੰਘਰਸ਼ ਵਿੱਢਿਆ ਗਿਆ ਸੀ, ਇਹ ਸਾਡੇ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਕ ਥਾਂ ਹੈ।ਪਿਛਲੇ ਦਿਨੀਂ ਅਸੀਂ ਅਕਾਲ ਅਕੈਡਮੀ ਸਰੀ ਵਲੋਂ ਬੱਚਿਆਂ ਨੂੰ ਉਸ ਇਤਿਹਾਸਕ ਸਮਾਰਕ ਨੂੰ ਵਿਖਾਉਣ ਲਈ ਲੈ ਕੇ ਗਏ,, ਪਰ ਇਹ ਸਮਾਰਕ ਨਿਸ਼ਾਨੀ ਜੋ ਕਿ ਕੁੱਝ ਸਾਲ ਪਹਿਲਾਂ ਹੀ ਸਥਾਪਿਤ ਕੀਤੀ ਗਈ ਸੀ ਉਸ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਸੀ। ਜਾਲੇ ਲੱਗੇ ਹੋਏ ਸਨ, ਹਰਿਆਈ ਉਸ ਇਤਿਹਾਸਕ ਸਮਾਰਕ ਨੂ ਖਰਾਬ ਕਰ ਰਹੀ ਸੀ, ਕਾਰਾਂ ਮੋਟਰਾਂ ਦੀ ਮਿੱਟੀ ਉੱਡ ਉੱਡ ਕੇ ਉਸ ਨੂੰ ਕਾਫੀ ਨੁਕਸਾਨ ਅਤੇ ਗੰਦਾ ਕਰ ਰਹੀ ਸੀ। ਇਹ ਗੱਲ ਬੱਚਿਆਂ ਨੇ ਬਹੁਤ ਹੀ ਸ਼ਿੱਦਤ ਨਾਲ ਮਹਿਸੂਸ ਕੀਤੀ ਕਿ ਅਸੀਂ ਵੈਸਾਖੀ ਤੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਨਿਸ਼ਾਨ ਸਾਹਿਬਾਂ ਦੀ ਸੇਵਾ ਤਾਂ ਬਹੁਤ ਚਾਅ ਅਤੇ ਸਤਿਕਾਰ ਨਾਲ ਕਰਦੇ ਹਾਂ ਅਤੇ ਕਰਨੀ ਵੀ ਚਾਹੀਦੀ ਹੈ, ਪਰ ਇਸ ਇਤਿਹਾਸਕ ਸਮਾਰਕ ਨਿਸ਼ਾਨੀ ਵੱਲ ਵੀ ਧਿਆਨ ਦੇਣ ਦੀ ਲੋੜ ਹੈ।ਸੋ ਬੱਚਿਆਂ ਨੇ ਮਹਿਸੂਸ ਕਰਦੇ ਹੋਏ ਬੜੇ ਪਿਆਰ ਨਾਲ ਇਸ ਇਤਿਹਾਸਿਕ ਸਮਾਰਕ ਨੂ ਸਾਫ ਕੀਤਾ, ਜਾਲੇ ਹਟਾਏ, ਤੇ ਨਮਸ਼ਕਾਰ ਕੀਤੀ, ਅਤੇ ਪ੍ਰਣ ਕੀਤਾ ਕਿ ਅਸੀਂ ਹਰ ਸਾਲ ਇਸ ਥਾਂ ਤੇ ਆ ਕੇ ਹਾਜਰੀ ਲਗਵਾ ਕੇ ਸਿੱਖ ਕੌਮ ਦੇ ਮੋਢੀਆਂ ਨੂ ਯਾਦ ਕਰਾਂਗੇ, ਜਿਨ੍ਹਾਂ ਆਗੂਆਂ ਦੀ ਕੁਰਬਾਨੀ ਤਿਆਗ ਅਤੇ ਉੱਚ ਲੰਮੀ ਸੋਚ ਸਦਕਾ ਅੱਜ ਅਸੀਂ ਇਸ ਮੁਲਕ ਵਿੱਚ ਬਰਾਬਰ ਦੇ ਅਧਿਕਾਰਾਂ ਨਾਲ ਪਰੋੁਦ ਕੈਨੇਡੀਅਨ ਕਹਾਉਣ ਦਾ ਮਾਣ ਕਰਦੇ ਹੋਏ ਸੁਖਮਈ ਜਿੰਦਗੀ ਬਤੀਤ ਕਰ ਰਹੇ ਹਾਂ।ਅੰਤ ਵਿਚ ਮੇਰੇ ਵਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਦ ਕੋਈ ਆਪਣੇ ਕੋਲ ਬਾਹਰੋਂ ਵੈਨਕੂਵਰ ਵੇਖਣ ਲਈ ਸੱਜਣ ਮਿੱਤਰ ਆਉਂਦੇ ਹਨ ਤਾ ਅਸੀ ਜਿੱਥੇ ਸਾਰਾ ਵੈਨਕੂਵਰ ਘੁਮਾਉਂਦੇ ਹਾਂ ਓਥੇ ਆਪਣੇ ਇਸ ਇਤਿਹਾਸਿਕ ਸਥਾਨ ਦੇ ਆਪ ਵੀ ਅਤੇ ਆਏ ਹੋਏ ਸੱਜਣਾ ਮਿੱਤਰਾਂ ਪਰਾਹੁਣਿਆਂ ਨੂੰ ਵੀ ਦਰਸ਼ਨ ਕਰਾਈਏ ਅਤੇ ਆਪਣੇ ਕੌਮੀ ਵਿਰਸੇ ਤੋਂ ਜਾਣੂ ਹੋਈਏ। ਇਹ ਅਸਥਾਨ ਵੈਨਕੂਵਰ ਦੀ ਬਰਾਡ ਸਟਰੀਟ ਤੋਂ ਵੈਸਟ ਸੈਕਿੰਡ ਐਵੇਨਿਊ ਤੇ 1866 +1860 ਤੇ ਸਥਿਤ ਹੈ ਇਸ ਜਗ੍ਹਾ ਜਰੂਰ ਜਾਓ ਜੀ ਅਤੇ ਕੌਮੀ ਚੇਤੰਨਤਾ ਆਪਣੇ ਬੱਚਿਆਂ ਤੱਕ ਵੀ ਪਹੁੰਚਾਓ, ਜੀ..

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp