ਵਿਗਿਆਨ ਦਾ ਚਮਤਕਾਰ: ਮਾਪਿਆਂ ਦੀ ਮੌਤ ਤੋਂ ਚਾਰ ਸਾਲ ਬਾਅਦ ਬੱਚੇ ਦਾ ਜਨਮ

ਨਵੀਂ ਦਿੱਲੀ: ਸਾਲ 2013 ਵਿੱਚ ਕਾਰ ਹਾਦਸੇ ਵਿੱਚ ਮਾਰੇ ਗਏ ਜੋੜੇ ਦੇ ਬੱਚੇ ਨੇ ਵਿਗਿਆਨ ਦੀ ਸਹਾਇਤਾ ਚਾਰ ਸਾਲ ਬਾਅਦ ਜਨਮ ਲਿਆ ਹੈ। ਦਰਅਸਲ, ਬੱਚੇ ਦੇ ਮਾਪਿਆਂ ਨੇ ਭਰੂਣ ਨੂੰ ਵਿਗਿਆਨਕ ਵਿਧੀ ਰਾਹੀਂ ਸੰਭਾਲ ਲਿਆ ਸੀ।

ਚੀਨੀ ਮੀਡੀਆ ਸ਼ਿਨ ਜੇ ਤੇ ਲੂਈ ਸ਼ੀ ਨਾਂ ਦੇ ਜੋੜੇ ਨੇ ਆਪਣੇ ਵਿਆਹ ਤੋਂ ਦੋ ਸਾਲ ਬਾਅਦ ਹੋਣ ਵਾਲੇ ਬੱਚੇ ਦੇ ਭਰੂਣ ਨੂੰ ਸੰਭਾਲਣ ਦਾ ਫੈਸਲਾ ਲਿਆ। ਮਾਰਚ 2013 ਵਿੱਚ ਜਦ ਉਹ ਬੱਚਾ ਪੈਦਾ ਕਰਨ ਬਾਰੇ ਸਹਿਮਤ ਹੋ ਗਏ ਸਨ ਤਾਂ ਸ਼ੀ ਵੱਲੋਂ ਮੁੜ ਤੋਂ ਭਰੂਣ ਅਪਨਾਉਣ ਤੋਂ ਸਿਰਫ ਪੰਜ ਦਿਨ ਪਹਿਲਾਂ ਉਨ੍ਹਾਂ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ।

ਸ਼ੈੱਨ ਜ਼ਿਨਾਨ ਨੇ ਆਪਣੇ ਪੁੱਤਰ ਤੇ ਨੂੰਹ ਵੱਲੋਂ ਸੰਭਾਲੇ ਚਾਰ ਭਰੂਣਾਂ ਲਈ ਲੰਮੀ ਅਦਾਲਤੀ ਲੜਾਈ ਲੜੀ ਤੇ ਅੰਤ ਉਨ੍ਹਾਂ ਨੂੰ ਜਨਵਰੀ 2017 ਨੂੰ ਇਨ੍ਹਾਂ ਭਰੂਣਾਂ ਦੇ ਹੱਕ ਮਿਲ ਗਏ। ਇਸ ਤੋਂ ਬਾਅਦ ਜ਼ਿਨਾਨ ਨੇ ਗੁਪਤ ਤੌਰ ‘ਤੇ ਕੰਮ ਕਰਨ ਵਾਲੀ ਏਜੰਸੀ ਤੋਂ ਕਿਰਾਏ ਦੀ ਕੁੱਖ ਦਾ ਇੰਤਜ਼ਾਮ ਕੀਤਾ ਤੇ ਟਿਆਨਟੀਆਨ ਨਾਂ ਦੇ ਪੋਤਰੇ ਦਾ ਜਨਮ ਹੋਇਆ। ਚੀਨ ਵਿੱਚ ਸੈਰੋਗੇਸੀ ਵਿਧੀ ਗ਼ੈਰ ਕਾਨੂੰਨੀ ਹੈ।

ਉਨ੍ਹਾਂ ਦੱਸਿਆ ਕਿ ਉਹ ਹਾਲੇ ਵੀ ਕਾਨੂੰਨੀ ਪ੍ਰਕਿਰਿਆ ਨਾਲ ਦੋ-ਚਾਰ ਹੋ ਰਹੇ ਹਨ। ਉਨ੍ਹਾਂ ਨੂੰ ਬੱਚੇ ਦੀ ਪੁਸ਼ਟੀ ਲਈ ਡੀਐਨਏ ਟੈਸਟ ਵੀ ਕਰਵਾਉਣੇ ਪਏ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.