ਕੈਨੇਡਾ ‘ਚ ਪੰਜਾਬਣਾਂ ਨੇ ਕੀਤਾ ਕਮਾਲ, ਬਾਸਕਟਬਾਲ ਟੂਰਨਾਮੈਂਟ ਜਿੱਤ ਕੇ ਵਧਾਇਆ ਮਾਣ
ਵੈਨਕੂਵਰ— ਕੈਨੇਡਾ ਵਿਚ ਪੰਜਾਬਣ ਵਿਦਿਆਰਥਣਾਂ ਨੇ ਫਾਇਰਫਾਈਟਰਜ਼ ਬਾਸਕਟਬਾਲ ਟੂਰਨਾਮੈਂਟ ਜਿੱਤ ਕੇ ਨਾ ਸਿਰਫ ਆਪਣੇ ਸਕੂਲ ਦਾ ਸਗੋਂ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਹ ਟੀਮ ਪੈਨੋਰਾਮਾ ਰਿਜ ਦੇ ਸੈਕੰਡਰੀ ਸਕੂਲ ਦੀ ਸੀ। ਇਸ ਟੀਮ ਵਿਚ ਇਕ ਕੁੜੀ ਨੂੰ ਛੱਡ ਕੇ ਬਾਕੀ ਸਾਰੀਆਂ ਕੁੜੀਆਂ ਪੰਜਾਬੀ ਮੂਲ ਦੀਆਂ ਸਨ। ਇਹ ਟੀਮ ਬੀਤੇ ਦੋ ਵਾਰ ਸੂਬਾਈ ਚੈਂਪੀਅਨ ਵੀ ਰਹਿ ਚੁੱਕੀ ਹੈ। ਵਿਦੇਸ਼ਾਂ ਵਿਚ ਜਿੱਥੇ ਜਾ ਕੇ ਸਾਡੇ ਪੰਜਾਬੀ ਸੰਘਰਸ਼ ਕਰਦੇ ਹਨ ਅਤੇ ਮਿਹਨਤ ਨਾਲ ਰੋਜ਼ੀ-ਰੋਟੀ ਕਮਾਉਂਦੇ ਹਨ, ਉੱਥੇ ਇਸ ਤਰ੍ਹਾਂ ਦੇ ਟੂਰਨਾਮੈਂਟਾਂ ਨੂੰ ਜਿੱਤ ਕੇ ਉਹ ਸਫਲਤਾ ਦੀ ਵੱਖਰੀ ਮਿਸਾਲ ਪੇਸ਼ ਕਰ ਰਹੇ ਹਨ।


