Skip to content
Saturday, October 31, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਕਬੱਡੀ ਜਗਤ ਦੀ ਸਰਬੋਤਮ ਖਿਡਾਰਨ- ਰਣਦੀਪ ਕੌਰ

By Admin Published 3 min read

ਅਜੋਕੇ ਦੌਰ ‘ਚ ਔਰਤਾਂ ਨੇ ਵੱਖ-ਵੱਖ ਖੇਤਰਾਂ ‘ਚ ਪੁਰਸ਼ਾਂ ਦੇ ਬਰਾਬਰ ਪ੍ਰਾਪਤੀਆਂ ਕਰਕੇ, ਦਰਸਾ ਦਿੱਤਾ ਹੈ ਕਿ ਉਹ ਵੀ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਅੱਗੇ ਤੋਰਨ ਦੇ ਸਮਰੱਥ ਸਾਬਤ ਹੁੰਦੀਆਂ ਹਨ। ਅਜਿਹੀ ਹੀ ਮਿਸਾਲ ਬਣ ਚੁੱਕੀ ਹੈ, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੱਥੂ ਖਹਿਰਾ ਦੇ ਵਸਨੀਕ ਸ: ਹਰਦੀਪ ਸਿੰਘ ਤੇ ਸ੍ਰੀਮਤੀ ਵੀਰ ਕੌਰ ਦੀ ਸਪੁੱਤਰੀ ਰਣਦੀਪ ਕੌਰ। ਹਰਦੀਪ ਸਿੰਘ ਦੇ ਖਾਨਦਾਨ ਦੀਆਂ ਪਿਛਲੀਆਂ ਕਈ ਪੀੜ੍ਹੀਆਂ ‘ਚ ਉੱਚਪਾਏ ਦੀ ਕਬੱਡੀ ਖੇਡਣ ਦੀ ਪ੍ਰੰਪਰਾ ਚੱਲੀ ਆ ਰਹੀ ਹੈ, ਜਿਸ ਨੂੰ ਉਨ੍ਹਾਂ ਦੀ ਛੋਟੀ ਬੇਟੀ ਰਣਦੀਪ ਕੌਰ ਨੇ ਔਰਤਾਂ ਦੇ ਪੰਜਵੇਂ ਆਲਮੀ ਕਬੱਡੀ ਦੀ ਸਰਬੋਤਮ ਸਟਾਪਰ ਬਣਨ ਤੱਕ ਦਾ ਸਫਰ ਤੈਅ ਕਰਕੇ, ਕਾਇਮ ਰੱਖਿਆ ਹੈ। ਰਣਦੀਪ ਕੌਰ ਨੇ ਕਲਾਸਵਾਲਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਦਸਵੀਂ ਜਮਾਤ ‘ਚ ਪੜ੍ਹਦਿਆਂ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਅਥਲੈਟਿਕਸ ਦੇ 800 ਮੀਟਰ ਦੌੜ ਈਵੈਂਟ ਰਾਹੀਂ ਖੇਡਾਂ ਦੇ ਖੇਤਰ ‘ਚ ਪੈਰ ਰੱਖਿਆ ਅਤੇ 12ਵੀਂ ਜਮਾਤ ਤੱਕ ਪੜ੍ਹਦਿਆਂ ਕੌਮੀ ਪੱਧਰ ਤੱਕ ਖੇਡਣ ਦਾ ਮਾਣ ਹਾਸਿਲ ਕੀਤਾ। ਐਸ. ਐਮ. ਕਾਲਜ ਦੀਨਾ ਨਗਰ ਵਿਖੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਹੀ ਕੋਚ ਨਿਰਮਲ ਕੌਰ ਤੇ ਮੁਖਵਿੰਦਰ ਸਿੰਘ ਦੀ ਪ੍ਰੇਰਨਾ ਨਾਲ ਰਣਦੀਪ ਨੇ ਬਤੌਰ ਰੇਡਰ ਨੈਸ਼ਨਲ ਸਟਾਈਲ ਕਬੱਡੀ ਖੇਡਣੀ ਸ਼ੁਰੂ ਕੀਤੀ ਅਤੇ ਪਹਿਲੇ ਹੀ ਵਰ੍ਹੇ ਪੰਜਾਬ ਪੱਧਰ ‘ਤੇ ਖੇਡਣ ਦਾ ਮਾਣ ਪ੍ਰਾਪਤ ਕੀਤਾ। ਰਾਜ ਪੱਧਰੀ ਮੁਕਾਬਲਿਆਂ ਦੌਰਾਨ ਰਣਦੀਪ ਦਾ ਮੇਲ ਸਵ: ਕੋਚ ਗੁਰਦੀਪ ਸਿੰਘ ਮੱਲ੍ਹੀ ਨਾਲ ਹੋਇਆ। ਜਿਨ੍ਹਾਂ ਦੀ ਅਗਵਾਈ ‘ਚ ਉਸ ਨੇ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਵਿਖੇ ਦਾਖਲਾ ਲਿਆ ਅਤੇ ਇਥੇ ਉਸ ਦੀ ਖੇਡ ‘ਚ ਏਨਾ ਕੁ ਨਿਖਾਰ ਆ ਗਿਆ ਕਿ ਉਹ 2008 ਤੋਂ ਨੈਸ਼ਨਲ ਸਟਾਈਲ ਕਬੱਡੀ ‘ਚ ਪੰਜਾਬ ਦੀ ਕਪਤਾਨ ਚੱਲੀ ਆ ਰਹੀ ਹੈ। ਉਸ ਨੇ ਐਮ. ਏ. (ਪੰਜਾਬੀ ਅਤੇ ਇਤਿਹਾਸ) ਤੱਕ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਕਈ ਵਾਰ ਨੈਸ਼ਨਲ ਪੱਧਰ ‘ਤੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਕੇਰਲਾ ‘ਚ ਹੋਈਆਂ ਕੌਮੀ ਖੇਡਾਂ ‘ਚ ਪੰਜਾਬ ਲਈ ਕਾਂਸੀ ਦਾ ਤਗਮਾ ਵੀ ਜਿੱਤਿਆ। ਉਹ ਤਿੰਨ ਵਾਰ ਬੀਚ ਏਸ਼ੀਅਨ ਚੈਂਪੀਅਨਸ਼ਿਪ ‘ਚ ਦੇਸ਼ ਲਈ ਸੋਨ ਤਗਮੇ ਜਿੱਤ ਚੁੱਕੀ ਹੈ ਅਤੇ ਏਸ਼ੀਅਨ ਖੇਡਾਂ ਲਈ ਕੌਮੀ ਕੈਂਪ ਵੀ ਲਗਾ ਚੁੱਕੀ ਹੈ। ਇਸ ਦੇ ਸਮਾਂਤਰ ਹੀ ਰਣਦੀਪ ਨੇ ਦਾਇਰੇ ਵਾਲੀ ਕਬੱਡੀ ‘ਚ ਵੀ ਸ਼ਾਨਦਾਰ ਮੱਲ੍ਹਾਂ ਮਾਰਦਿਆਂ ਪੰਜਾਬ ਲਈ 2-2 ਵਾਰ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਟੀਵੀ ਅਤੇ ਯੂ-ਟਿਊਬ ਜ਼ਰੀਏ ਪੰਜਾਬ ਸਟਾਈਲ ਕਬੱਡੀ ਦੀ ਸਟਾਪਰ ਵਜੋਂ ਮੁਹਾਰਤ ਹਾਸਿਲ ਕਰਨ ਵਾਲੀ ਰਣਦੀਪ 2013 ਦੇ ਵਿਸ਼ਵ ਕੱਪ ‘ਚ ਭਾਰਤ ਦੀ ਚੈਂਪੀਅਨ ਟੀਮ ਦਾ ਹਿੱਸਾ ਬਣੀ। ਫਿਰ 2016 ਦੇ ਪੰਜਵੇਂ ਆਲਮੀ ਕੱਪ ‘ਚ ਉਹ ਚੈਂਪੀਅਨ ਬਣੀ ਭਾਰਤੀ ਟੀਮ ਵੱਲੋਂ ਦੁਨੀਆ ਦੀ ਸਰਬੋਤਮ ਸਟਾਪਰ ਬਣੀ। ਉਹ ਮਾਝਾ ਕਬੱਡੀ ਅਕੈਡਮੀ ਅਤੇ ਸ਼ਹੀਦ ਭਗਤ ਸਿੰਘ ਕਲੱਬ ਸਮੈਣ (ਹਰਿਆਣਾ) ਵੱਲੋਂ ਪੇਸ਼ੇਵਰ ਕਬੱਡੀ ਖੇਡ ਚੁੱਕੀ ਹੈ। ਉੱਚਪਾਏ ਦੀ ਖੇਡ, ਉਚੇਰੀ ਪੜ੍ਹਾਈ ਹਾਸਿਲ ਕਰਨ ਦੇ ਨਾਲ-ਨਾਲ 2011 ‘ਚ ਰਣਦੀਪ ਪੰਜਾਬ ਪੁਲਿਸ ‘ਚ ਬਤੌਰ ਕਾਂਸਟੇਬਲ ਭਰਤੀ ਹੋਈ ਅਤੇ ਅੱਜ-ਕੱਲ੍ਹ ਏ. ਐਸ. ਆਈ. ਦੇ ਅਹੁਦੇ ‘ਤੇ ਤਾਇਨਾਤ ਹੈ। ਰਣਦੀਪ ਕੌਰ ਦਾ ਨਿਸ਼ਾਨਾ ਨੈਸ਼ਨਲ ਸਟਾਈਲ ਕਬੱਡੀ ‘ਚ ਦੇਸ਼ ਲਈ ਖੇਡਣਾ ਅਤੇ ਦਾਇਰੇ ਵਾਲੀ ਕਬੱਡੀ ‘ਚ ਭਾਰਤ ਦੀ ਕਪਤਾਨੀ ਕਰਨਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp