Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਰੂਸ ਦੇ ਖਿਡਾਰੀਆਂ ਦੇ ਨਮੂਨਿਆਂ ਦੀ ਦੁਬਾਰਾ ਹੋਵੇਗੀ ਜਾਂਚ

By uscreative Published 2 min read

ਮਾਸਕੋ, (ਏਜੰਸੀ)- ਸੋਚੀ ‘ਚ ਹੋਏ ਸਰਦੀਆਂ ਦੇ ਉਲੰਪਿਕ-2014 ‘ਚ ਹਿੱਸਾ ਲੈਣ ਵਾਲੇ ਰੂਸ ਦੇ ਖਿਡਾਰੀਆਂ ਦੇ ਡੋਪਿੰਗ ਦੇ ਨਮੂਨਿਆਂ ਦੀ ਜਾਂਚ ਫਿਰ ਤੋਂ ਹੋਵੇਗੀ ਅਤੇ ਇਸਦੇ ਨਤੀਜੇ ਕੁਝ ਹੀ ਮਹੀਨਿਆਂ ‘ਚ ਸਾਹਮਣੇ ਆ ਜਾਣਗੇ। ਇਹ ਜਾਣਕਾਰੀ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ. ਓ. ਸੀ.) ਦੇ ਮੈਂਬਰ ਜੇਰਹਾਰਡ ਹੇਬਰਗ ਨੇ ਦਿੱਤੀ। ਖਬਰ ਏਜੰਸੀ ਸਪੂਤਨਿਕ ਅਨੁਸਾਰ ਹੇਬਰਗ ਨੇ ਦੱਸਿਆ ਕਿ ਨਮੂਨਿਆਂ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ। ਉਨ੍ਹਾ ਨੇ ਚੈਨਲ ਦੱਸਿਆ ਕਿ ਸੋਚੀ ਖੇਡਾਂ ‘ਚ ਹਿੱਸਾ ਲੈਣ ਵਾਲੇ ਰੂਸ ਦੇ ਸਾਰੇ ਖਿਡਾਰੀਆਂ ਦੇ ਨਮੂਨਿਆਂ ਦੀ ਜਾਂਚ ਲਈ ਅਸੀਂ ਕਮੇਟੀ ਬਣਾ ਦਿੱਤੀ ਹੈ। ਇਹ ਜਲਦੀ ਹੀ ਹੋਣਾ ਚਾਹੀਦਾ ਹੈ ਕਿਉਂਕਿ 2018 ‘ਚ ਪਿਓਾਗਚਾਂਗ ‘ਚ ਸਰਦੀਆਂ ਦੀਆਂ ਉਲੰਪਿਕ ਖੇਡਾਂ ਹੋਣੀਆਂ ਹਨ ਅਤੇ ਹਰ ਕਿਸੇ ਨੂੰ ਇਸਦਾ ਪਤਾ ਹੋਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈ. ਓ. ਸੀ. ਕੋਲ ਇਸਦੇ ਨਤੀਜੇ ਕੁਝ ਹੀ ਮਹੀਨਿਆਂ ‘ਚ ਆ ਜਾਣਗੇ। ਬੀਤੀ 23 ਦਸੰਬਰ ਨੂੰ ਆਈ. ਓ. ਸੀ. ਨੇ ਸੋਚੀ ਸਰਦੀਆਂ ਦੇ ਉਲੰਪਿਕ ‘ਚ ਸ਼ਾਮਿਲ ਹੋਏ ਰੂਸ ਦੇ 28 ਖਿਡਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਰਿਚਾਰਡ ਮੈਕਲਾਰੇਨ ਦੀ ਅਗਵਾਈ ਵਾਲੀ ਸੁਤੰਤਰ ਕਮੇਟੀ ਨੇ 9 ਦਸੰਬਰ ਨੂੰ ਪੇਸ਼ ਕੀਤੀ ਆਪਣੀ ਦੂਜੀ ਰਿਪੋਰਟ ‘ਚ ਦੱਸਿਆ ਸੀ ਕਿ 30 ਖਿਡਾਰੀਆਂ ਦੇ ਨਮੂਨਿਆਂ ਨਾਲ ਛੇੜਛਾੜ ਕੀਤੀ ਗਈ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp