Skip to content
Wednesday, October 28, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਣੀਆਂ ਚ ਮੈਂ ਭਿੱਜ ਗਈ – ਦੀਪਿਕਾ

By Admin Published 2 min read

ਦੀਪਿਕਾ ਪਾਦੂਕੋਨ ਤੇ ਅੱਜਕਲ੍ਹ ਤਾਂ ਉਹ ਅੰਗਰੇਜ਼ੀ ਕਲਾਕਾਰਾਂ ਦੇ ਗਾਏ ਗਾਣੇ ਹੀ ਗਾਉਂਦੀ ਹੈ, ਜਿਨ੍ਹਾਂ ਵਿਚ ਮਾਰੀਆ ਕੈਰੀ ਦੇ ਗਾਏ ਗਾਣੇ ਵੀ ਸ਼ਾਮਿਲ ਹਨ। ਹਿੰਦੁਸਤਾਨੀ ਪਰੰਪਰਾ ਨਾਲ ਹਾਲੀਵੁੱਡ ਜਾ ਕੇ ਵੀ ਉਸ ਨੂੰ ਪਿਆਰ ਹੈ ਤੇ ਜੇ ਉਸ ਨੂੰ ਗਾਊਨ ਤੇ ਸਾਡ਼੍ਹੀ ਚੋਂ ਇਕ ਦੀ ਚੋਣ ਕਰਨ ਨੂੰ ਕਿਹਾ ਜਾਵੇ ਤਾਂ ਉਹ ਸਾਡ਼੍ਹੀ ਹੀ ਚੁਣੇਗੀ।

ਹਿੰਦੁਸਤਾਨੀ ਫ਼ਿਲਮ ਪ੍ਰੇਮੀਆਂ ਲਈ ਪਿਛਲੇ ਕੁਝ ਵਰ੍ਹਿਆਂ ਤੋਂ ਸਭ ਤੋਂ ਪਸੰਦੀਦਾ ਹੀਰੋਇਨ ਦੇ ਤੌਰ ਤੇ ਉਭਰੀ ਹੈ ਦੀਪਿਕਾ ਪਾਦੂਕੋਨ ਤੇ ਹੁਣ ਤਾਂ ਸੰਸਾਰ ਦੀ ਪ੍ਰਸਿੱਧ ਮੈਗਜ਼ੀਨ ‘ਵੈਨਿਟੀ ਫੇਅਰ’ ਨੇ ਵੀ ਲਿਖ ਦਿੱਤਾ ਹੈ ਕਿ ਹਾਲੀਵੁੱਡ ਚ ਛਾਅ ਜਾਣ ਵਾਲਿਆਂ ਚ ਡਿਪੀ ਵੀ ਸ਼ਾਮਿਲ ਹੈ। ਵਿਨ ਡੀਜ਼ਲ ਨਾਲ ਉਹ ‘ਟ੍ਰਿਪਲ ਐਕਸ’ ਫ਼ਿਲਮ ਕਰ ਰਹੀ ਹੈ। ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਮਿਹਨਤਾਨਾ ਲੈਣ ਵਾਲੀ ਹੀਰੋਇਨ ਹੈ ਦੀਪਿਕਾ ਪਾਦੂਕੋਨ ਤੇ ਅੱਜਕਲ੍ਹ ਤਾਂ ਉਹ ਅੰਗਰੇਜ਼ੀ ਕਲਾਕਾਰਾਂ ਦੇ ਗਾਏ ਗਾਣੇ ਹੀ ਗਾਉਂਦੀ ਹੈ, ਜਿਨ੍ਹਾਂ ਵਿਚ ਮਾਰੀਆ ਕੈਰੀ ਦੇ ਗਾਏ ਗਾਣੇ ਵੀ ਸ਼ਾਮਿਲ ਹਨ। ਹਿੰਦੁਸਤਾਨੀ ਪ੍ਰੰਪਰਾ ਨਾਲ ਹਾਲੀਵੁੱਡ ਜਾ ਕੇ ਵੀ ਉਸ ਨੂੰ ਪਿਆਰ ਹੈ ਤੇ ਜੇ ਉਸਨੂੰ ਗਾਊਨ ਤੇ ਸਾਡ਼੍ਹੀ ਚੋਂ ਇਕ ਦੀ ਚੋਣ ਕਰਨ ਨੂੰ ਕਿਹਾ ਜਾਵੇ ਤਾਂ ਉਹ ਸਾਡ਼੍ਹੀ ਹੀ ਚੁਣੇਗੀ। ਦੀਪਿਕਾ ਨੂੰ ਖੁਸ਼ੀ ਹੈ ਕਿ ਵਿਨ ਡੀਜ਼ਲ ਨੇ ਗੁਰੂਗ੍ਰਾਮ ਵਿਖੇ ਮੀਂਹ ਚ ਉਸ ਨੂੰ ਆਪ ਚੁੱਕ ਕੇ ਤਿਲਕਣ ਤੋਂ ਬਚਾਇਆ। ਗੁਰੂਗ੍ਰਾਮ ਦੀਆਂ ਕਣੀਆਂ ਚ ਭਿੱਜੀ ਦੀਪੀ ਜਿਥੇ ਹਾਲੀਵੁੱਡ ਸਟਾਰ ਵਿਨ ਡੀਜ਼ਲ ਵੱਲੋਂ ਤਿਲਕਣ ਤੋਂ ਬਚਾਉਣ ਤੇ ਖੁਸ਼ ਹੈ, ਉਥੇ ਉਸ ਨੇ ਇਰਫਾਨ ਖ਼ਾਨ ਦੀ ਫ਼ਿਲਮ ‘ਮਦਾਰੀ’ ਦੀ ਰੱਜਵੀਂ ਤਾਰੀਫ਼ ਕੀਤੀ। ਦੀਪਿਕਾ ਪਾਦੂਕੋਨ ਨੇ ਕਿਹਾ ਕਿ ਇਹ ਫ਼ਿਲਮ ਜ਼ਰੂਰ ਚੱਲੇਗੀ ਤੇ ਇਸ ਨੂੰ ਦਰਸ਼ਕਾਂ ਦਾ ਸਾਥ ਮਿਲੇਗਾ। ਵਰੁਣ ਧਵਨ, ਪ੍ਰਿਅੰਕਾ ਚੋਪਡ਼ਾ ਨੇ ਵੀ ਦੀਪਿਕਾ ਸਬੰਧੀ ਕਿਹਾ ਕਿ ਹਾਲੀਵੁੱਡ ਚ ਜਿਸ ਕਦਰ ਉਸ ਦੀ ਗੱਲ ਹੋ ਰਹੀ ਹੈ, ਲਗਦਾ ਹੈ ਸਾਡੀ ਪਿਆਰੀ ਦੀਪੀ ਦਾ ਸਵਾਗਤ ਉਥੇ ਸ਼ੁੱਭ ਹੋਵੇਗਾ ਤੇ ਦੀਪਿਕਾ ਪਾਦੂਕੋਨ ਗੱਲ-ਗੱਲ ‘ਤੇ ਵਿਨ.. ਵਿਨ.. ਵਿਨ ਡੀਜ਼ਲ ਕਰਦੀ ਪ੍ਰਭਾਵ ਦੇ ਰਹੀ ਹੈ ਕਿ ਵਿਨ ਡੀਜ਼ਲ ਉਸ ਦੇ ਸਾਹੀਂ ਸਾਹ ਲੈਂਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp