Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਰਿਤਿਕ ਰੋਸ਼ਨ ਦਾ 550 ਕਰੋੜ ਦਾ ਸੌਦਾ

By Admin Published 2 min read

ਅਭਿਨੇਤਾ ਰਿਤਿਕ ਰੋਸ਼ਨ ਨੇ ਇਕ ਟੀ. ਵੀ. ਚੈਨਲ ਨਾਲ 550 ਕਰੋੜ ਦਾ ਕਰਾਰ ਸਾਈਨ ਕੀਤਾ ਹੈ। ਇਸ ਕਰਾਰ ਦੇ ਮੁਤਾਬਿਕ ਇਹ ਫ਼ਿਲਮਾਂ 2017 ‘ਚ ਰਿਲੀਜ਼ ਹੋਣੀਆਂ ਹਨ। ਇਸੇ ਲਈ ਤਾਂ ਰਿਤਿਕ ਰੋਸ਼ਨ ਨਾਲ ਅਦਿਤਿਆ ਚੋਪੜਾ ਦੀ ਵਿਗੜ ਗਈ ਹੈ। ਫ਼ਿਲਮ ‘ਠੱਗ’ ਲਈ ਰਿਤਿਕ ਨਾਲ ਗੱਲਬਾਤ ਹੋਈ ਸੀ ਪਰ ਫ਼ਿਲਮ ਦੇ ਮਿਹਨਤਾਨੇ ਤੇ ਟੀ. ਵੀ. ਚੈਨਲ ਦੇ ਨਾਲ ਹੋਏ ਕਰਾਰ ਦਾ ਰੌਲਾ ਹੈ। ਅੱਜ ਦੇ ਸਮੇਂ ‘ਚ ਹਰ ਕਲਾਕਾਰ ਮਿਹਨਤਾਨੇ ਦੇ ਨਾਲ-ਨਾਲ ਕਮਾਈ ਦਾ ਹਿੱਸਾ ਵੀ ਮੰਗਦੇ ਹਨ। ਅਜਿਹਾ ਸਾਰੇ ਸੁਪਰ ਸਟਾਰ ਕਰ ਰਹੇ ਹਨ। ਰਿਤਿਕ ਦੀ ਤਾਜ਼ਾ ਫ਼ਿਲਮ ‘ਮਹੰਜੋਦਾੜੋ’ ਫ਼ਿਲਮ ਵੀ ਅਜਿਹਾ ਕ੍ਰਿਸ਼ਮਾ ਨਹੀਂ ਕਰ ਸਕੀ ਜੋ ਸੋਚਿਆ ਗਿਆ ਸੀ। ਇਸ ਫ਼ਿਲਮ ‘ਤੇ ਖਰਚ ਕਾਫੀ ਕੀਤਾ ਗਿਆ ਸੀ। 100 ਕਰੋੜ ਤੋਂ ਵੱਧ ਲਾਗਤ ਨਾਲ ਇਹ ਫ਼ਿਲਮ ਬਣੀ ਹੈ। ਰਿਤਿਕ ਰੋਸ਼ਨ ਨੇ ਕੁਝ ਹੋਰ ਵੀ ਫ਼ਿਲਮਾਂ ਸਾਈਨ ਕੀਤੀਆਂ ਹਨ, ਜਿਨ੍ਹਾਂ ਦੀ ਸ਼ੂਟਿੰਗ ਜਲਦੀ ਕੀਤੀ ਜਾਵੇਗੀ। ਕੁਝ ਫ਼ਿਲਮਾਂ ਦੱਖਣ ਦੀਆਂ ਫ਼ਿਲਮਾਂ ਦੀ ਰੀਮੇਕ ਹਨ। ਬੀਤੇ ਦਿਨੀਂ ਰਿਤਿਕ ਆਪਣੇ ਬੱਚਿਆਂ ਨਾਲ ਵਿਦੇਸ਼ ਵੀ ਘੁੰਮ ਕੇ ਆਇਆ ਹੈ। ਪਤਨੀ ਸੁਜ਼ਾਨ ਖ਼ਾਨ ਤੋਂ ਬੇਸ਼ੱਕ ਰਿਤਿਕ ਵੱਖ ਹੈ, ਪਰ ਬੱਚਿਆਂ ਨਾਲ ਸਮਾਂ ਬਿਤਾ ਕੇ ਕਾਫ਼ੀ ਖੁਸ਼ ਹੁੰਦਾ ਹੈ। ਰਿਤਿਕ ਦਾ ਕਹਿਣਾ ਹੈ ਕਿ ਉਹ ਵਧੀਆ ਵਿਸ਼ੇ ਵਾਲੀਆਂ ਫਿਲਮਾਂ ਹੀ ਕਰਦਾ ਹੈ। ਇਤਿਹਾਸਕ ਫ਼ਿਲਮਾਂ ਕਰਨ ਦਾ ਆਪਣਾ ਇਕ ਅਲੱਗ ਹੀ ਮਜ਼ਾ ਹੈ। ਇਕ ਹੋਰ ਇਤਿਹਾਸਕ ਫ਼ਿਲਮ ਦੀ ਯੋਜਨਾ ਹੈ, ਜਿਸ ਦੀ ਖੋਜ ਕੀਤੀ ਜਾ ਰਹੀ ਹੈ। ਖੇਤਰੀ ਭਾਸ਼ਾਵਾਂ ਵੀ ਰਿਤਿਕ ਆਉਣ ਵਾਲੇ ਸਮੇਂ ‘ਚ ਕਰੇਗਾ। ਇਕ ਫ਼ਿਲਮ ਪਾਪਾ ਰਾਕੇਸ਼ ਰੋਸ਼ਨ ਦੀ ਹੈ, ਜਿਸ ਦਾ ਵਿਸ਼ਾ ਐਕਸ਼ਨ ਤੇ ਰੁਮਾਂਸ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp