Skip to content
Thursday, October 15, 2026 17°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਈਰਾਨ ਨੇ ‘ਗਲਤੀ’ ਨਾਲ ਯੂਕਰੇਨ ਦੇ ਜਹਾਜ਼ ਨੂੰ ਮਾਰ ਸੁੱਟਿਆ: ਅਮਰੀਕੀ ਅਫ਼ਸਰ

By Admin Published 2 min read
ਈਰਾਨ ਦੀ ਰਾਜਧਾਨੀ ਤਹਿਰਾਨ ਦੇ ਖੋਮੇਨੀ ਹਵਾਈ ਅੱਡੇ ਨੇੜੇ ਬੁੱਧਵਾਰ ਨੂੰ ਯੂਕ੍ਰੇਨ ਦੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨੂੰ ਲੈ ਕੇ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਈਰਾਨ ਨੇ ਗਲਤੀ ਨਾਲ ਮੁਸਾਫਰਾਂ ਦੇ ਜਹਾਜ਼ ਨੂੰ ਮਾਰ ਸੁੱਟਿਆ ਹੈ। ਅਮਰੀਕੀ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਇਰਾਨ ਦੀ ਹਵਾਈ ਸੁਰੱਖਿਆ ਬਲਾਂ ਨੇ ਗਲਤੀ ਨਾਲ ਯੂਕਰੇਨ ਦੇ ਜਹਾਜ਼ ਨੂੰ ਨਿਸ਼ਾਨਾ ਬਣਾ ਲਿਆ। ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਸੈਟੇਲਾਈਟ ਨੇ ਜਹਾਜ਼ ਦੇ ਕਰੈਸ਼ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਦੋ ਮਿਜ਼ਾਈਲਾਂ ਦੀ ਸ਼ੁਰੂਆਤ ਦਾ ਪਤਾ ਲਗਾਇਆ ਸੀ। ਜਿਸ ਚ ਇਕ ਦੇ ਫਟਣ ਦੇ ਸਬੂਤ ਮਿਲੇ ਹਨ, ਜਦਕਿ ਦੋ ਅਧਿਕਾਰੀ ਮੰਨਦੇ ਹਨ ਕਿ ਜਹਾਜ਼ ਦਾ ਡਿੱਗਣਾ ਹਾਦਸਾਗ੍ਰਸਤ ਸੀ। ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਾਦਸਾ ਇਕ ਗਲਤੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਕਸੂਰ ਹੋ ਸਕਦਾ ਹੈ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਹਾਦਸੇ ਬਾਰੇ ਸੰਦੇਸ਼ ਸੀ ਪਰ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕੋਈ ਵੇਰਵਾ ਨਹੀਂ ਦਿੱਤਾ ਗਿਆ। ਖ਼ਾਸ ਗੱਲ ਇਹ ਹੈ ਕਿ  ਯੂਕ੍ਰੇਨ ਦੇ ਇੱਕ ਜਹਾਜ਼ ਚ ਸਵਾਰ ਸਾਰੇ 176 ਲੋਕ ਬੁੱਧਵਾਰ ਨੂੰ ਤਹਿਰਾਨ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਕਰੈਸ਼ ਹੋ ਗਏ। ਮਰਨ ਵਾਲਿਆਂ ਚ ਸੱਤ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਤਹਿਰਾਨ ਤੋਂ ਕੀਵ ਜਾ ਰਹੀ ਬੋਇੰਗ 737 ਯਾਤਰੀ ਉਡਾਣ ਦੇ ਬਹੁਤੇ ਯਾਤਰੀ ਯੂਕਰੇਨ ਦੇ ਨਾਗਰਿਕ ਨਹੀਂ ਸਨ। ਇਨ੍ਹਾਂ ਚੋਂ 82 ਯਾਤਰੀ ਇਰਾਨ ਦੇ ਤੇ 63 ਕੈਨੇਡੀਅਨ ਸਨ।
Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp