ਕਾਰੋਬਾਰ Business ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਦੋਸ਼ੀ ਗ੍ਰਿਫਤਾਰ By Admin Published January 9, 2020 1 min read Share on WhatsApp Facebook X Copy link Text ੳ ੳ ੳ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਦੋਸ਼ੀ ਰਿਸ਼ੀਕੇਸ਼ ਦੇਵਡੀਕਰ ਨੂੰ ਝਾਰਖੰਡ ਦੇ ਧਨਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ। 5 ਸਤੰਬਰ 2017 ਨੂੰ ਬੰਗਲੁਰੂ ਚ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਦੋਸ਼ੀ ਰਿਸ਼ੀਕੇਸ਼ ਕਤਰਾਸ ਦੇ ਕਾਰੋਬਾਰੀ ਪ੍ਰਦੀਪ ਖੇਮਕਾ ਦੇ ਪੈਟਰੋਲ ਪੰਪ ਚ ਪਛਾਣ ਲੁਕਾ ਕੇ ਰਹਿ ਰਿਹਾ ਸੀ। ਉਸ ਨੂੰ ਬੰਗਲੌਰ ਦੀ ਐਸਆਈਟੀ ਨੇ ਛਾਪਾ ਮਾਰ ਕੇ ਦਬੋਚਿਆ ਹੈ। ਪੁਲਿਸ ਨੇ ਕਿਹਾ ਸੀ ਕਿ ਤਿੰਨ ਸ਼ੱਕੀ ਵਿਅਕਤੀ ਗੌਰੀ ਦੇ ਘਰ ਚ ਦਾਖਲ ਹੋਏ ਤੇ ਉਨ੍ਹਾਂ ‘ਤੇ ਨੇੜਿਓਂ ਗੋਲੀਆਂ ਚਲਾਈਆਂ, ਜਿਸ ਨਾਲ ਗੌਰੀ ਲੰਕੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਗੌਰੀ ਮਸ਼ਹੂਰ ਕਵੀ ਅਤੇ ਪੱਤਰਕਾਰ ਪੀ. ਲੰਕੇਸ਼ ਦੀ ਧੀ ਸੀ। ਉਹ ਸਾਂਧਿਆ ਰਸਾਲੇ ਲੰਕੇਸ਼ ਰਸਾਲੇ ਦੀ ਸੰਪਾਦਕ ਸਨ। 55 ਸਾਲ ਦੇ ਗੌਰੀ ਲੰਕੇਸ਼ ਦੱਖਣਪੱਖੀ ਸੰਗਠਨਾਂ ਦੇ ਖਿਲਾਫ ਮੁਖਰ ਸਨ ਅਤੇ ਕਈ ਕੱਟੜਪੰਥੀ ਹਿੰਦੂਵਾਦੀ ਸੰਗਠਨਾਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਸਨ। Admin Punjab Guardian · Surrey ← Previous 03 JAN, 2020-MATRIMONIAL ONLY Next → ਈਰਾਨ ਨੇ ‘ਗਲਤੀ’ ਨਾਲ ਯੂਕਰੇਨ ਦੇ ਜਹਾਜ਼ ਨੂੰ ਮਾਰ ਸੁੱਟਿਆ: ਅਮਰੀਕੀ ਅਫ਼ਸਰ
ਹਰਿਆਣਾ ਦੇ ਉਤਪਾਦਾਂ ਦੀ ਦੁਨੀਆ ਭਰ ‘ਚ ਧੂਮ, 200 ਤੋਂ ਵੱਧ ਦੇਸ਼ਾਂ ‘ਚ ਹੋ ਰਿਹਾ ਨਿਰਯਾਤ; ਸੂਬਾ ਦੇਸ਼ ਭਰ ‘ਚ ਛੇਵੇਂ ਸਥਾਨ ‘ਤੇ November 4, 2026