Skip to content
Wednesday, November 4, 2026 4°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਬ੍ਰਹਮਪੁੱਤਰ ਨਦੀ ‘ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾ ਰਿਹਾ ਹੈ ਚੀਨ, ਭਾਰਤ ਅਤੇ ਬੰਗਲਾਦੇਸ਼ ਲਈ ਵਧਿਆ ਹੜ੍ਹਾਂ ਦਾ ਵੱਡਾ ਖ਼ਤਰਾ

By Admin Published 2 min read
ਬ੍ਰਹਮਪੁੱਤਰ ਨਦੀ ‘ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾ ਰਿਹਾ ਹੈ ਚੀਨ, ਭਾਰਤ ਅਤੇ ਬੰਗਲਾਦੇਸ਼ ਲਈ ਵਧਿਆ ਹੜ੍ਹਾਂ ਦਾ ਵੱਡਾ ਖ਼ਤਰਾ

ਬੀਜਿੰਗ: ਚੀਨ ਵੱਲੋਂ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ 'ਤੇ ਕਰੀਬ 168 ਬਿਲੀਅਨ ਡਾਲਰ ਦੀ ਭਾਰੀ ਲਾਗਤ ਨਾਲ ਇੱਕ ਵਿਸ਼ਾਲ ਅਤੇ ਦੁਨੀਆ ਦਾ ਸਭ ਤੋਂ ਵੱਡਾ ਪਣਬਿਜਲੀ ਡੈਮ ਬਣਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਮਗਰੋਂ ਇਸ ਦੀ ਸਮਰੱਥਾ 60,000 ਮੈਗਾਵਾਟ ਤੋਂ ਵੀ ਵੱਧ ਹੋਣ ਦੀ ਉਮੀਦ ਹੈ। ਇਸ ਦੌਰਾਨ ਚੀਨੀ ਖੋਜਕਰਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਭਵਿੱਖ ਵਿੱਚ ਨਦੀ ਅੰਦਰ ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਹੈ, ਜਿਸ ਨਾਲ ਹੜ੍ਹਾਂ ਦਾ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।

ਇੱਕ ਤਾਜ਼ਾ ਅਧਿਐਨ ਮੁਤਾਬਕ ਤਿੱਬਤੀ ਪਠਾਰ ਦੁਨੀਆ ਦੇ ਔਸਤ ਤਾਪਮਾਨ ਮੁਕਾਬਲੇ ਲਗਭਗ ਦੁੱਗਣੀ ਤੇਜ਼ੀ ਨਾਲ ਗਰਮ ਹੋ ਰਿਹਾ ਹੈ, ਜਿਸ ਨਾਲ ਬਰਫ਼ ਪਿਘਲਣ ਦਾ ਚੱਕਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਭੂ-ਵਿਗਿਆਨੀਆਂ ਨੇ ਪ੍ਰਸਤਾਵਿਤ ਡੈਮ ਦੇ ਬਿਲਕੁਲ ਹੇਠਾਂ ਇੱਕ ਸਰਗਰਮ ਭੂ-ਵਿਗਿਆਨਕ ਦਰਾਰ ਹੋਣ ਦੀ ਵੀ ਪੁਸ਼ਟੀ ਕੀਤੀ ਹੈ, ਜਿਸ ਕਾਰਨ ਲਗਾਤਾਰ ਹਿੱਲਜੁਲ ਨਾਲ ਭਵਿੱਖ ਵਿੱਚ ਵੱਡੇ ਭੂਚਾਲ ਆਉਣ ਦਾ ਡਰ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਬ੍ਰਹਮਪੁੱਤਰ ਨਦੀ ਤਿੱਬਤ ਤੋਂ ਨਿਕਲ ਕੇ ਅਰੁਣਾਚਲ ਪ੍ਰਦੇਸ਼ (ਜਿੱਥੇ ਇਸਨੂੰ ਸਿਆਂਗ ਕਿਹਾ ਜਾਂਦਾ ਹੈ) ਰਾਹੀਂ ਭਾਰਤ ਅਤੇ ਫਿਰ ਬੰਗਲਾਦੇਸ਼ ਵਿੱਚ ਦਾਖਲ ਹੁੰਦੀ ਹੈ। ਚੀਨ ਦੀ ਇਸ ਕਾਰਵਾਈ ਨੇ ਭਾਰਤ ਅਤੇ ਬੰਗਲਾਦੇਸ਼ ਲਈ ਪਾਣੀ ਦੇ ਵਹਾਅ ਅਤੇ ਹੜ੍ਹ ਪ੍ਰਬੰਧਨ ਨੂੰ ਲੈ ਕੇ ਡੂੰਘੀ ਚਿੰਤਾ ਪੈਦਾ ਕਰ ਦਿੱਤੀ ਹੈ। ਹਾਲਾਂਕਿ ਚੀਨ ਦਾ ਦਾਅਵਾ ਹੈ ਕਿ ਇਸ ਨਾਲ ਗੁਆਂਢੀ ਦੇਸ਼ਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਪਰ ਇਸ ਡੈਮ ਦੀ ਸੁਰੱਖਿਆ ਅਤੇ ਨਦੀ ਦੇ ਕੁਦਰਤੀ ਵਹਾਅ ਨੂੰ ਲੈ ਕੇ ਖ਼ਦਸ਼ੇ ਲਗਾਤਾਰ ਬਰਕਰਾਰ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp