Skip to content
Friday, October 9, 2026 11°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਅਮਰੀਕੀ ਪ੍ਰਤੀਨਿਧੀ ਸਭਾ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਦੇ ਸਨਮਾਨ ਵਿਚ ਬਿਲ ਕੀਤਾ ਪਾਸ

By Admin Published 1 min read

imageਵਾਸ਼ਿੰਗਟਨ, 15 ਸਤੰਬਰ: ਅਮਰੀਕੀ ਪ੍ਰਤੀਨਿਧੀ ਸਭਾ ਨੇ ਹਿਊਸਟਨ ਵਿਚ ਇਕ ਡਾਕ-ਘਰ ਦਾ ਨਾਮ ਭਾਰਤੀ ਮੂਲ ਦੇ ਅਮਰੀਕੀ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਰੱਖਣ ਵਾਲੇ ਇਕ ਬਿਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਹੈ। ਇਕ ਸਾਲ ਪਹਿਲਾਂ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਬਿਲ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਐਕਟ’ ਨੂੰ ਟੈਕਸਾਸ ਦੇ ਪੂਰੇ ਵਫ਼ਦ ਵਲੋਂ ਪੇਸ਼ ਕੀਤਾ ਗਿਆ।
ਕਾਂਗਰਸੀ ਮੈਂਬਰ ਲੀਜ਼ੀ ਫ਼ਲੇਚਰ ਨੇ ਕਿਹਾ ਕਿ“ਡਿਪਟੀ ਸੰਦੀਪ ਸਿੰਘ ਧਾਲੀਵਾਲ ਨੇ ਸਾਡੇ ਭਾਈਚਾਰੇ ਦੀ ਸੱਭ ਤੋਂ ਉਤਮ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਅਪਣੀ ਜ਼ਿੰਦਗੀ ਵਿਚ ਸਮਾਨਤਾ, ਸੰਪਰਕ ਅਤੇ ਦੂਜਿਆਂ ਦੀ ਸੇਵਾ ਕਰਦਿਆਂ ਭਾਈਚਾਰੇ ਲਈ ਕੰਮ ਕੀਤਾ। 42 ਸਾਲਾ ਸੰਦੀਪ ਸਿੰਘ ਧਾਲੀਵਾਲ ਟੈਕਸਾਸ ਪੁਲਿਸ ਵਿਚ ਸ਼ਾਮਲ ਹੋਣ ਵਾਲੇ ਸੱਭ ਤੋਂ ਪਹਿਲੇ ਸਿੱਖ ਸਨ, ਜਿਨ੍ਹਾਂ ਦੀ ਹਤਿਆ 27 ਸਤੰਬਰ, 2019 ਨੂੰ ਡਿਊਟੀ ਦੌਰਾਨ ਕੀਤੀ ਗਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp