Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਅਨੁਸ਼ਕਾ ਦੀ ‘ਫਿਲੌਰੀ’ ਦੀ ਸ਼ੂਟਿੰਗ ਪੂਰੀ

By uscreative Published 1 min read

ਬੰਬਈ,: ਬਤੌਰ ਨਿਰਮਾਤਾ ਪਹਿਲੀ ਫ਼ਿਲਮ ‘ਐਨ. ਐਚ. 10’ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਅਪਣੀ ਦੂਜੀ ਹੋਮ ਪ੍ਰੋਡਕਸ਼ਨ ਫ਼ਿਲਮ ‘ਫਿਲੌਰੀ’ ਦਾ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਫ਼ਿਲਮ ਨਾਲ ਜੁੜੇ ਸੱਭ ਲੋਕਾਂ ਦਾ ਧਨਵਾਦ ਕੀਤਾ ਹੈ।

ਇਸ ਰੋਮਾਂਟਿਕ-ਕਾਮੇਡੀ ਫ਼ਿਲਮ ਦਾ ਨਿਰਦੇਸ਼ਨ ਅਨਸ਼ਈ ਲਾਲ ਨੇ ਕੀਤਾ ਹੈ। ਇਸ ਫ਼ਿਲਮ ਵਿਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ‘ਲਾਈਫ਼ ਆਫ਼ ਪਾਈ’ ਦੇ ਅਦਾਕਾਰ ਸੂਰਜ ਸ਼ਰਮਾ ਵੀ ਹਨ। ਅਨੂਸ਼ਕਾ ਨੇ ਸ਼ੂਟਿੰਗ ਦੀ ਆਖ਼ਰੀ ਦਿਨ ਦੀ ਤਸਵੀਰ ਨੂੰ ਟਵਿੱਟਰ ‘ਤੇ ਸਾਂਝਾ ਕਰਦਿਆਂ ਲਿਖਿਆ, ”ਫਿਲੌਰੀ ਦੀ ਸ਼ੂਟਿੰਗ ਖ਼ਤਮ ਹੋਈ। ਦੂਜੇ ਹੋਮ ਪ੍ਰੋਡਕਸ਼ਨ ਵਿਚ ਕੰਮ ਕਰਨ ਵਾਲੇ ਸੱਭ ਲੋਕਾਂ ਦਾ ਧਨਵਾਦ। ਇਹ ਖ਼ੁਸ਼ੀ ਅਤੇ ਉਦਾਸੀ ਦੀ ਮਿਲੀ ਜੁਲੀ ਭਾਵਨਾ ਹੈ।” ਇਸ ਫ਼ਿਲਮ ਦੀ ਸ਼ੂਟਿੰਗ ਵਿਸਾਖੀ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸ ਦੇ ਰੀਲੀਜ਼ ਹੋਣ ਦੀ ਤਰੀਕ ਅਜੇ ਤੈਅ ਨਹੀਂ ਹੋਈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp