Ad-Time-For-Vacation.png

ਸਰੀ ਦੇ ਪਹਿਲੇ ਦੋ ਕਮਿਊਨਿਟੀ ਕਲੀਨਿਕ ਸਿਟੀ ਸੈਂਟਰ ਅਤੇ ਨਿਊਟਨ ਵਿੱਚ ਖੁੱਲ੍ਹਣਗੇ

ਸਰੀਬੀ.ਸੀ. – ਪਰਿਵਾਰਿਕ ਡਾਕਟਰਾਂ ਅਤੇ ਪ੍ਰਾਇਮਰੀ ਕੇਅਰ ਤੱਕ ਵਧੇਰੇ ਪਹੁੰਚ ਮੁਹੱਈਆ ਕਰਨ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਸਿਟੀ ਆਫ਼ ਸਰੀ ਨੇ ਆਪਣੀਆਂ ਪਹਿਲੀਆਂ ਦੋ ਕਮਿਊਨਿਟੀ ਮੈਡੀਕਲ ਕਲੀਨਿਕ ਖੋਲ੍ਹਣ ਲਈ ਲੀਜ਼ ਸਮਝੌਤੇ ਫਾਈਨਲ ਕਰ ਲਏ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਪਹਿਲੀਆਂ ਦੋ ਕਲੀਨਿਕ ਇਸ ਗੱਲ ਨੂੰ ਯਕੀਨੀ ਬਣਾਉਣ ਵੱਲ ਇੱਕ ਠੋਸ ਕਦਮ ਹਨ ਕਿ ਸਰੀ ਦੇ ਹੋਰ ਵਸਨੀਕਾਂ ਨੂੰ ਲੋੜ ਪੈਣ ’ਤੇ ਪਰਿਵਾਰਿਕ ਡਾਕਟਰ ਨੂੰ ਮਿਲ ਸਕਣ। ਸਾਡੇ ਸ਼ਹਿਰ ਵਿੱਚ ਬਹੁਤ ਸਾਰੇ ਲੋਕਾਂ ਕੋਲ ਪ੍ਰਾਇਮਰੀ ਸਿਹਤ ਸੇਵਾਵਾਂ ਤੱਕ ਭਰੋਸੇਯੋਗ ਪਹੁੰਚ ਨਹੀਂ ਹੈ। ਇਹ ਕਲੀਨਿਕ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਲੰਬੇ ਸਮੇਂ ਲਈ ਭਰੋਸੇਯੋਗ ਡਾਕਟਰਾਂ ਨਾਲ ਜੋੜਨ ਵਿੱਚ ਮਦਦ ਕਰਨਗੀਆਂ।”

ਕੌਂਸਲ ਨੇ ਸਿਟੀ ਸੈਂਟਰ ਅਤੇ ਨਿਊਟਨ ਵਿੱਚ ਕਲੀਨੀਕਲ ਸਥਾਨਾਂ ਲਈ ਪੰਜ ਸਾਲਾਂ ਦੇ ਲੀਜ਼ ਸਮਝੌਤਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਲੀਨਿਕ ਟੋਟਲ ਲਾਈਫ਼ ਕੇਅਰ ਗ੍ਰੈਨਵਿਲ ਮੈਡੀਕਲ ਇੰਕ. (Total Life Care Granville Medical Inc. (TLC) ਵੱਲੋਂ ਉਸ ਭਾਈਚਾਰਕ ਮਾਡਲ ਤਹਿਤ ਚਲਾਏ ਜਾਣਗੇ, ਜਿਸਨੂੰ ਕੌਂਸਲ ਨੇ ਫਰਵਰੀ ਵਿੱਚ ਮਨਜ਼ੂਰੀ ਦਿੱਤੀ ਸੀ।

ਸਿਟੀ ਸੈਂਟਰ ਕਲੀਨਿਕ #210, 10362 – ਕਿੰਗਜੋਰਜ ਬੁਲੇਵਾਰ੍ਡ ਵਿਖੇ ਇੱਕ 2,000 ਵਰਗ ਫੁੱਟ ਯੂਨਿਟ ਵਿੱਚ ਹੋਵੇਗਾ, ਜੋ ਫਰੇਜ਼ਰ ਹੈਲਥ ਦੇ ਪਬਲਿਕ ਹੈਲਥ ਯੂਨਿਟ ਅਤੇ ਹੋਰ ਸਿਹਤ ਸੰਭਾਲ ਸੇਵਾਵਾਂ ਦੇ ਨਾਲ ਸਥਿਤ ਹੋਵੇਗਾ। ਨਿਊਟਨ ਕਲੀਨਿਕ 12757 – 76 ਐਵਿਨਿਊ ’ਤੇ ਨਵੀਂ ਤਿਆਰ ਕੀਤੀ 2,900 ਵਰਗ ਫੁੱਟ ਦੀ ਕਮਰਸ਼ੀਅਲ ਜਗ੍ਹਾ ਵਿੱਚ ਹੋਵੇਗਾ । ਜਦੋਂ ਇਹ ਕਲੀਨਿਕ ਪੂਰੀ ਤਰਾਂ ਚਾਲੂ ਹੋਣਗੇ ਤਾਂ ਹਰ ਕਲੀਨਿਕ ਵਿੱਚ ਲਗਭਗ 10 ਡਾਕਟਰਾਂ ਵੱਲੋਂ ਪ੍ਰੈਕਟਿਸ ਕਰਨ ਦੀ ਉਮੀਦ ਹੈ।

ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜੋਏ ਬਰਾੜ ਨੇ ਕਿਹਾ, “ਜਦੋਂ ਹੁਣ ਸਥਾਨ ਪੱਕੇ ਹੋ ਗਏ ਹਨ, ਅਸੀਂ ਹੁਣ ਕਲੀਨਿਕ ਸਪੇਸ ਤਿਆਰ ਕਰਨ ਅਤੇ ਡਾਕਟਰਾਂ ਦਾ ਸਵਾਗਤ ਕਰਨ ਵੱਲ ਅੱਗੇ ਵੱਧ ਸਕਦੇ ਹਾਂ। ਸਾਡਾ ਟੀਚਾ ਇਨ੍ਹਾਂ ਕਲੀਨਿਕਸ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ, ਮਰੀਜ਼ਾ ਨੂੰ ਦੇਖਣ ਲਈ ਤਿਆਰ ਕਰਨਾ ਹੈ।”

ਇਹ ਕਲੀਨਿਕ ਆਉਂਦੀ ਪਤਝੜ ਵਿੱਚ ਖੁੱਲਣ ਦੀ ਸੰਭਾਵਨਾ ਹੈ, ਜੋ ਕਿ ਨਿਰਮਾਣ ਸਮਾਂ-ਸਾਰਨੀ ਅਤੇ ਰੈਗੂਲੇਟਰੀ ਮਨਜ਼ੂਰੀਆਂ ਉੱਤੇ ਨਿਰਭਰ ਕਰੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.