Skip to content
Wednesday, October 21, 2026 15°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਰੀ ਫੁੱਟਬਾਲ ਪ੍ਰੇਮੀਆਂ ਲਈ ਮੁਫ਼ਤ ਵਿਸ਼ਵ ਕੱਪ 26™ ਲਾਈਵ ਪ੍ਰਸਾਰਣ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ

By Admin Published 3 min read

ਸਰੀ, ਬੀ.ਸੀ. – ਸਰੀ ਸ਼ਹਿਰ 11 ਜੂਨ ਤੋਂ 19 ਜੁਲਾਈ, 2026 ਤੱਕ ਸਰੀ ਸ਼ੌਕਰ ਫੈਨ ਜੋਨਜ਼ ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਫੀਫਾ ਵਿਸ਼ਵ ਕੱਪ 26™ ਦੇ ਰੋਮਾਂਚਕ ਮੈਚਾਂ ਦਾ ਆਨੰਦ ਇਕੱਠੇ ਮੁਫ਼ਤ ਜਨਤਕ ਥਾਵਾਂ ਤੇ ਮਾਣਨ ਦਾ ਮੌਕਾ ਮਿਲੇਗਾ ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਾਨੂੰ ਮੁਫ਼ਤ, ਸੁਰੱਖਿਅਤ ਅਤੇ ਸਵਾਗਤਯੋਗ ਸਰੀ ਸ਼ੌਕਰ ਫੈਨ ਜ਼ੋਨ ਸਥਾਨ ਪੇਸ਼ ਕਰਨ ‘ਤੇ ਮਾਣ ਹੈ, ਜਿੱਥੇ ਪਰਿਵਾਰ ਇਕੱਠੇ ਹੋ ਕੇ ਫੀਫਾ ਵਿਸ਼ਵ ਕੱਪ 26™ ਦਾ ਅਨੰਦ ਲੈ ਸਕਣ। ਇਹ ਪਹੁੰਚਯੋਗ ਅਤੇ ਬਿਨਾਂ ਕਿਸੇ ਖ਼ਰਚ ਵਾਲੇ ਸਮਾਗਮ ਪ੍ਰਦਾਨ ਕਰਕੇ ਅਸੀਂ ਪਰਿਵਾਰਾਂ ਨੂੰ ਮੈਚਾਂ ਦਾ ਆਨੰਦ ਲੈਣ, ਆਪਣੀਆਂ ਮਨਪਸੰਦ ਟੀਮਾਂ ਲਈ ਹੌਸਲਾ-ਅਫ਼ਜ਼ਾਈ ਕਰਨ ਅਤੇ  ਗਰਮੀਆਂ  ਦੀਆਂ ਯਾਦਾਂ ਬਣਾਉਣ ਵਿੱਚ ਮਦਦ ਕਰ ਰਹੇ ਹਾਂ।”

ਤਿੰਨ ਫੈਨ ਜ਼ੋਨ ਸਰੀ ਵਿਚ ਫੀਫਾ ਵਰਲਡ ਕੱਪ ਦਾ ਜਸ਼ਨ ਲਿਆਉਣਗੇ: ਸਰੀ ਸਿਵਿਕ ਪਲਾਜ਼ਾ (Surrey Civic Plaza) ਕਲੋਵਰਡੇਲ ਐਗਰੀਪਲੈਕਸ (Cloverdale Agriplex) ਅਤੇ ਸਾਊਥ ਸਰੀ ਐਥਲੈਟਿਕ ਪਾਰਕ (South Surrey Athletic Park) । ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਸਥਾਨਾਂ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਕਲੋਵਰਡੇਲ ਐਗਰੀਪਲੈਕਸ ਫੈਨ ਜ਼ੋਨ ਇੰਨਡੋਰ ਹੋਵੇਗਾ, ਜਦਕਿ ਸਿਵਿਕ ਪਲਾਜ਼ਾ ਅਤੇ ਸਾਊਥ ਸਰੀ ਐਥਲੈਟਿਕ ਪਾਰਕ ਵਿੱਚ ਸਮਾਗਮ ਆਊਟਡੋਰ ਹੋਣਗੇ, ਜਿੱਥੇ ਛਾਂ ਲਈ ਟੈਂਟ ਵਾਲੇ ਬੈਠਕ ਖੇਤਰ ਉਪਲਬਧ ਹੋਣਗੇ।

ਹਰੇਕ ਸਥਾਨ ਵਿੱਚ ਵੱਡੀਆਂ ਸਕਰੀਨਾਂ ‘ਤੇ ਲਾਈਵ ਮੈਚ ਪ੍ਰਸਾਰਣ ਹੋਣਗੇ, ਨਾਲ ਹੀ ਲਾਈਵ ਮਨੋਰੰਜਨ, ਕਮਿਊਨਿਟੀ ਵੱਲੋਂ ਆਯੋਜਿਤ ਫੁੱਟਬਾਲ ਗਤੀਵਿਧੀਆਂ, ਫੂਡ ਟਰੱਕ ਅਤੇ ਬੀਅਰ ਗਾਰਡਨ ਸ਼ਾਮਲ ਹੋਣਗੇ, ਜੋ ਵਸਨੀਕਾਂ ਨੂੰ ਪੂਰੇ ਟੂਰਨਾਮੈਂਟ ਵਿੱਚ ਜਸ਼ਨ ਮਨਾਉਣ ਲਈ ਸੁਰੱਖਿਅਤ ਅਤੇ ਸੁਆਗਤੀ ਮਾਹੌਲ ਪ੍ਰਦਾਨ ਕਰਨਗੇ।

ਸਰੀ ਸ਼ੌਕਰ ਫੈਨ ਜ਼ੋਨ ਦਾ ਰਸਮੀ ਆਗਾਜ਼ 12 ਜੂਨ ਨੂੰ ਸਰੀ ਸਿਵਿਕ ਪਲਾਜ਼ਾ ਵਿਖੇ ਹੋਵੇਗਾ, ਜਿਸ ਦਿਨ ਕੈਨੇਡਾ ਪੁਰਸ਼ਾਂ ਦੀ ਰਾਸ਼ਟਰੀ ਫੁੱਟਬਾਲ ਟੀਮ (Canada men’s national soccer team) ਮੈਦਾਨ ਵਿੱਚ ਉੱਤਰੇਗੀ। ਪ੍ਰਸ਼ੰਸਕ ਆਪਣੀ ਕਮਿਊਨਿਟੀ ਨਾਲ ਮਿਲ ਕੇ ਟੀਮ ਨੂੰ ਹੱਲਾਸ਼ੇਰੀ ਦੇ ਸਕਣਗੇ ਨਾਲ ਹੀ ਅਤੇ ਸਮਾਰੋਹ ਦੀ ਸ਼ੁਰੂਆਤ ਲਈ ਖ਼ਾਸ ਮਨੋਰੰਜਨ ਅਤੇ ਗਤੀਵਿਧੀਆਂ ਦਾ ਆਨੰਦ ਲੈ ਸਕਣਗੇ।

ਫੈਨ ਜ਼ੋਨ ਸਰੀ ਦੀ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਣਗੇ ਅਤੇ ਖੇਡਾਂ ਰਾਹੀਂ ਕਮਿਊਨਿਟੀ ਸੰਬੰਧਾਂ ਨੂੰ ਮਜ਼ਬੂਤ ਕਰਨਗੇ, ਅਤੇ ਨਾਲ ਹੀ ਸਿਟੀ ਸੈਂਟਰ, ਕਲੋਵਰਡੇਲ ਅਤੇ ਸਾਊਥ ਸਰੀ ਨੂੰ ਰੌਣਕਦਾਰ ਮਨੋਰੰਜਨ ਜ਼ਿਲ੍ਹਿਆਂ ਵਜੋਂ ਵੀ ਉਭਾਰਨਗੇ। ਸਰੀ ਦੇ ਮੁੱਖ ਟਾਊਨ ਸੈਂਟਰਾਂ ਵਿੱਚ ਫੈਨ ਜ਼ੋਨ ਦੀ ਮੇਜ਼ਬਾਨੀ ਕਰਕੇ, ਸ਼ਹਿਰ ਸਥਾਨਕ ਕਾਰੋਬਾਰਾਂ ਦਾ ਸਮਰਥਨ ਕਰ ਰਿਹਾ ਹੈ ਅਤੇ ਸਰੀ ਨੂੰ ਇੱਕ ਪ੍ਰਮੁੱਖ ਮਨੋਰੰਜਨ ਵਾਲੀ ਸੈਲਾਨੀ ਮੰਜ਼ਿਲ ਵਜੋਂ ਉਜਾਗਰ ਕਰ ਰਿਹਾ ਹੈ।

ਫੀਫਾ ਵਰਲਡ ਕੱਪ™ ਸ਼ੁਰੂ ਹੋਣ ਨੂੰ ਸਿਰਫ਼ 100 ਦਿਨ ਬਾਕੀ ਹਨ।  ਪਹਿਲੀ ਵਾਰ 48 ਟੀਮਾਂ ਦੇ ਨਾਲ ਹੋਣ ਵਾਲਾ ਇਹ ਵਿਸ਼ਵ ਕੱਪ™  ਕੈਨੇਡਾ, ਮੈਕਸੀਕੋ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ 16 ਮੇਜ਼ਬਾਨ ਸ਼ਹਿਰਾਂ ਵਿੱਚ ਇਕੱਠਾ ਕਰੇਗਾ, ਜਿਸ ਵਿੱਚ ਵੈਨਕੂਵਰ ਅਤੇ ਟੋਰਾਂਟੋ ਵਿੱਚ ਵੀ ਮੈਚ ਖੇਡੇ ਜਾਣਗੇ। ਸਰੀ ਸ਼ੌਕਰ ਫੈਨ ਜ਼ੋਨ, ਫੀਫਾ ਵਰਲਡ ਕੱਪ™ ਦੇ ਵਿਸ਼ਵ-ਵਿਆਪੀ ਉਤਸ਼ਾਹ ਨੂੰ ਸਥਾਨਕ ਕਮਿਊਨਿਟੀਆਂ ਤੱਕ ਲਿਆਉਣਗੇ, ਜਿਸ ਨਾਲ ਨਿਵਾਸੀਆਂ ਅਤੇ  ਸੈਲਾਨੀਆਂ ਨੂੰ ਇਕੱਠੇ ਹੋ ਕੇ ਜਸ਼ਨ ਮਨਾਉਣ ਲਈ ਸਾਂਝੀਆਂ ਥਾਵਾਂ ਮਿਲਣਗੀਆਂ।

ਵਿਸਥਾਰ-ਪੂਰਵਕ ਸਮਾਂ-ਸਾਰਨੀ, ਪ੍ਰੋਗਰਾਮਾਂ ਬਾਰੇ ਜਾਣਕਾਰੀ ਅਤੇ ਸਮਾਗਮ ਅੱਪਡੇਟ ਟੂਰਨਾਮੈਂਟ ਦੇ ਨੇੜੇ ਆਉਣ ’ਤੇ ਸਾਂਝੇ ਕੀਤੇ ਜਾਣਗੇ। ਹੋਰ ਜਾਣਕਾਰੀ ਲਈ surreysoccerfanzones.ca ‘ਤੇ ਜਾਓ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp