Skip to content
Wednesday, October 7, 2026 14°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਉੱਭਰ ਰਹੇ ਸਰੀ ਦੇ ਨੌਜਵਾਨਾਂ ਨੇ ‘Surrey Steps Up’ ਸਮਾਗਮ ਵਿੱਚ ਕਈ ਪ੍ਰਭਾਵਸ਼ਾਲੀ ਪ੍ਰੋਜੈਕਟ ਸਾਂਝੇ ਕੀਤੇ

By Admin Published 2 min read

ਸਰੀ, ਬੀ.ਸੀ. – ਸਰੀ ਭਰ ਤੋਂ ਆਏ ਨੌਜਵਾਨ ਲੀਡਰਾਂ ਨੇ ਸ਼ੁੱਕਰਵਾਰ ਨੂੰ ਸਿਟੀ ਹਾਲ ਵਿੱਚ ਇਕੱਠੇ ਹੋ ਕੇ ਸਰੀ ਸਟੈੱਪਸ ਅੱਪ ਯੂਥ ਸ਼ੋਅਕੇਸ (Surrey Steps Up Youth Showcase) ਦੌਰਾਨ ਆਪਣੇ ਵਿਚਾਰ, ਰਚਨਾਤਮਿਕਤਾ ਅਤੇ ਕਮਿਊਨਿਟੀ ਪਹਿਲਾਂ ਸਾਂਝੀਆਂ ਕੀਤੀਆਂ। ਇਸ ਸਮਾਗਮ ਵਿੱਚ 39 ਨੌਜਵਾਨਾਂ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟਾਂ ਦੀਆਂ ਇੰਟਰੈਕਟਿਵ ਪ੍ਰਦਰਸ਼ਨੀਆਂ ਅਤੇ ਪੇਸ਼ਕਾਰੀਆਂ ਸ਼ਾਮਲ ਸਨ। ਇਨ੍ਹਾਂ ਵਿੱਚ ਇੱਕ ਨੌਜਵਾਨਾਂ ਦੁਆਰਾ ਚਲਾਈ ਜਾ ਰਹੀ ਗੈਰ-ਮੁਨਾਫ਼ਾ ਸੰਸਥਾ ਆਰਟਲਿਫ਼ਟ (Artlift ) ਵੀ ਸ਼ਾਮਲ ਸੀ, ਜੋ ਪਹੁੰਚਯੋਗ ਅਤੇ ਕਮਿਊਨਿਟੀ-ਆਧਾਰਿਤ ਪ੍ਰੋਗਰਾਮਾਂ ਰਾਹੀਂ ਨੌਜਵਾਨ ਕਲਾਕਾਰਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਉੱਚਾ ਚੁੱਕਣ ਨੂੰ ਪ੍ਰੋਤਸਾਹਿਤ ਕਰਦੀ ਹੈ ਅਤੇ ਸਟੋਰੀਕੀਪਰਜ਼ (Storykeepers) ਨੌਜਵਾਨਾਂ ਦੀ ਅਗਵਾਈ ਹੇਠ ਇੱਕ ਨਾਗਰਿਕ ਭਾਗੀਦਾਰੀ ਪਹਿਲ ਹੈ, ਜੋ ਸਾਡੇ ਭਾਈਚਾਰੇ ਦੇ ਬਜ਼ੁਰਗਾਂ ਦੀਆਂ ਕਹਾਣੀਆਂ ਇਕੱਠੀਆਂ ਕਰਕੇ ਅਤੇ ਸੰਭਾਲ ਕੇ ਪੀੜ੍ਹੀਆਂ ਨੂੰ ਜੋੜਦੀ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਵਿੱਚ ਬੀ.ਸੀ. ਭਰ ਵਿੱਚੋਂ ਸਭ ਤੋਂ ਵੱਧ ਨੌਜਵਾਨ ਆਬਾਦੀ ਹੈ। ਨਵੇਂ ਵਿਗਿਆਨੀਆਂ ਤੋਂ ਲੈ ਕੇ ਪੀੜ੍ਹੀ-ਦਰ-ਪੀੜ੍ਹੀ ਕਹਾਣੀਕਾਰਾਂ ਤੱਕ, ਸਾਡੇ ਨੌਜਵਾਨ ਆਪਣੇ ਸਕੂਲਾਂ, ਆਂਢ-ਗੁਆਂਢ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਕਰ ਰਹੇ ਹਨ। ਸਿਟੀ ਕੌਂਸਲ ਦੀ ਤਰਫੋਂ,  ਮੈਂ ਹਰ ਹਿੱਸਾ ਲੈਣ ਵਾਲੇ ਨੌਜਵਾਨ ਦਾ ਧੰਨਵਾਦ ਕਰਦੀ ਹਾਂ, ਜੋ ਸਾਨੂੰ ਸਭ ਨੂੰ ਪ੍ਰੇਰਿਤ ਕਰ ਰਹੇ ਹਨ।”

ਸਰੀ ਸਟੈੱਪਸ ਅੱਪ, ਜੋ ਸਰੀ ਸ਼ਹਿਰ, ਸਰੀ ਪੁਲਿਸ ਸਰਵਿਸ, ਸਰੀ ਸਕੂਲ ਡਿਸਟ੍ਰਿਕਟ ਅਤੇ ਸਰੀ ਸਟੈੱਪਸ ਅੱਪ ਯੂਥ ਪਲੈਨਿੰਗ ਟੀਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ, ਜੋ ਨੌਜਵਾਨਾਂ ਨੂੰ ਆਪਣੇ ਭਾਈਚਾਰਿਆਂ ਨੂੰ ਆਕਾਰ ਦੇਣ ਵਾਲੀਆਂ ਵਿਚਾਰਧਾਰਾ ਅਤੇ ਕਾਰਵਾਈਆਂ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਸਿਟੀ ਦੇ ਯੂਥ ਸਰਵਿਸਿਜ਼ ਦੀ ਫੰਕਸ਼ਨਲ ਮੈਨੇਜਰ ਏਰੀਅਲ ਪੈਟਰਸਨ (Arielle Patterson) ਨੇ ਕਿਹਾ, “ਸ਼ਹਿਰ ਭਰ ਦੇ ਨੌਜਵਾਨਾਂ ਨੂੰ ਇਕੱਠੇ ਹੁੰਦੇ ਵੇਖਣਾ ਹਮੇਸ਼ਾ ਹੀ ਖ਼ਾਸ ਪਲ ਹੁੰਦਾ ਹੈ। ਮੈਂ ਹਮੇਸ਼ਾ ਹੀ ਜਮਾਂ ਕਾਰਵਾਈਆਂ ਜਾਂਦੀਆਂ ਪੇਸ਼ਕਾਰੀਆਂ ਦੀ ਉੱਚ-ਗੁਣਵੱਤਾ ਅਤੇ ਨੌਜਵਾਨਾਂ ਦੇ ਪ੍ਰਭਾਵ ਤੋਂ ਲਗਾਤਾਰ ਪ੍ਰਭਾਵਿਤ ਹੁੰਦੀ ਹਾਂ। ਭਵਿੱਖ ਦੇ ਇਨ੍ਹਾਂ ਨੇਤਾਵਾਂ ਦਾ ਜਸ਼ਨ ਮਨਾਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ।”

ਸਰੀ ਸਟੈੱਪਸ ਅੱਪ ਬਾਰੇ ਵਧੇਰੇ ਜਾਣਕਾਰੀ ਲਈ, ਸਿਟੀ ਦੀ ਵੈੱਬਸਾਈਟ ‘ਤੇ ਜਾਓ।    

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp