ਨਵੀਂ ਦਿੱਲੀ : ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਨਰਾਤਿਆਂ ’ਚ ਮਾਤਾ ਵੈਸ਼ਨੋ ਦੇਵੀ ਜਾਣ ’ਚ ਪਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਦੀ ਸਹੂਲਤ ਲਈ ਉੱਤਰ ਰੇਲਵੇ ਨੇ ਵਿਸ਼ੇਸ਼ ਰੇਲ ਚਲਾਉਣ ਦਾ ਐਲਾਨ ਕੀਤਾ ਹੈ। ਨਵੀਂ ਦਿੱਲੀ-ਕਟੜਾ ਸਪੈਸ਼ਲ ਰੇਲ 16 ਅਕਤੂਬਰ ਤੋਂ 30 ਨਵੰਬਰ ਤੱਕ ਹਰ ਸੋਮਵਾਰ ਅਤੇ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਤੋਂ ਰਾਤ 11.30 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 11.25 ’ਤੇ ਮਾਤਾ ਵੈਸ਼ਨੋ ਦੇਵੀ ਪਹੁੰਚੇਗੀ। ਵਾਪਸੀ ਦਿਸ਼ਾ ’ਚ ਕਟੜਾ ਤੋਂ 17 ਅਕਤੂਬਰ ਤੋਂ ਲੈ ਪਹਿਲੀ ਦਸੰਬਰ ਤੱਕ ਹਰ ਮੰਗਲਵਾਰ ਅਤੇ ਐਤਵਾਰ ਨੂੰ ਸ਼ਾਮ ਸਾਢੇ ਛੇ ਵਜੇ ਚੱਲ ਕੇ ਅਗਲੇ ਦਿਨ ਸਵੇਰੇ 6.25 ’ਤੇ ਨਵੀਂ ਦਿੱਲੀ ਪਹੁੰਚੇਗੀ। 22 ਅਕਤੂੁਬਰ ਤੋਂ 28 ਨਵੰਬਰ ਤੱਕ ਵੈਸ਼ਨੋ ਦੇਵੀ ਤੋਂ ਵਾਰਾਸਣੀ ਤੱਕ ਵੀ ਵਿਸ਼ੇਸ਼ ਹਫ਼ਤਾਵਾਰੀ ਰੇਲ ਚੱਲੇਗੀ। ਇਹ ਛੇ ਨਵੰਬਰ ਤੋਂ 30 ਨਵੰਬਰ ਤੱਕ ਹਰ ਸੋਮਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਤੋਂ ਸ਼ਾਮ 7.20 ’ਤੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9.45 ’ਤੇ ਵਾਰਾਣਸੀ ਪਹੁੰਚੇਗੀ।