ਪ੍ਰਦੀਪ ਭਨੋਟ, ਨਵਾਂਸ਼ਹਿਰ : ਐੱਸਐੱਸਪੀ ਡਾ. ਅਖਿਲ ਚੌਧਰੀ ਦੀ ਨਿਗਰਾਨੀ ਹੇਠ, ਨਵਾਂਸ਼ਹਿਰ ਪੁਲਿਸ ਲੋਕਾਂ ਨੂੰ ਨਸ਼ਿਆਂ ਦੀ ਇਸ ਦਲਦਲ ‘ਚੋਂ ਕੱਢਣ ਲਈ 24 ਘੰਟੇ 7 ਦਿਨ ਕੰਮ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਵਾਂਸ਼ਹਿਰ ਮਾਧਵੀ ਸ਼ਰਮਾ ਨੇ ਦੱਸਿਆ ਕਿ ਸਬ ਡਵੀਜ਼ਨ ਨਵਾਂਸ਼ਹਿਰ ਦੇ 28 ਵਾਰਡਾਂ ਤੇ ਪਿੰਡਾਂ ਨੂੰ ਜਨਤਕ ਮੀਟਿੰਗਾਂ ਕਰਕੇ ਕਵਰ ਕੀਤਾ ਗਿਆ ਹੈ। ਐੱਸਐੱਚਓ ਤੇ ਬੀਟ ਅਫ਼ਸਰਾਂ ਵੱਲੋਂ ਪਬਲਿਕ ਆਊਟਰੀਚ ਪੋ੍ਗਰਾਮ ਦੌਰਾਨ ਕੁੱਲ 47 ਪਿੰਡਾਂ ਤੇ 33 ਵਾਰਡਾਂ ਨੂੰ ਕਵਰ ਕੀਤਾ ਗਿਆ ਹੈ। ਨਾਲ ਹੀ 05 ਸਕੂਲਾਂ ਨੂੰ ਸੈਮੀਨਾਰਾਂ ਨਾਲ ਕਵਰ ਕੀਤਾ ਗਿਆ ਹੈ। ਮੁਹਿੰਮ ਤਹਿਤ ਸਾਰੇ ਐੱਸਐੱਚਓ ਪਿੰਡਾਂ ਅਤੇ ਵਾਰਡਾਂ ਦਾ ਦੌਰਾ ਕਰ ਰਹੇ ਤੇ ਮਦਦ ਲਈ ਲੋੜਵੰਦ ਲੋਕਾਂ ਦੀ ਪਛਾਣ ਕਰਨ ਲਈ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ‘ਚ ਕੁੱਲ 34 ਵਿਅਕਤੀਆਂ ਦਾ ਨਸ਼ਾ ਛੁਡਾਊ ਇਲਾਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਐੱਸਐੱਚਓ ਸਿਟੀ ਨਵਾਂਸ਼ਹਿਰ ਇੰਸਪੈਕਟਰ ਨਰੇਸ਼ ਚੌਧਰੀ ਵੱਲੋਂ ਕੀਤੇ ਚੰਗੇ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ, ਜਿਨਾਂ੍ਹ ਵੱਲੋਂ 30 ਨਸ਼ੇੜੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਸ ਲੜਾਈ ‘ਚ ਅੱਗੇ ਆਉਣ ਅਤੇ ਪੁਲਿਸ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਉਹ ਪੁਲਿਸ ਨੂੰ ਭਰੋਸੇਯੋਗ ਸੂਚਨਾ ਦੇਣ ਤੇ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।