ਭਾਰਤ ਦੇ ਰਣਨੀਤਕ ਕਦਮਾਂ ਨੇ ਚੀਨ ਨੂੰ ਕੀਤਾ ਹੈਰਾਨ, ਸਰਹੱਦੀ ਵਿਵਾਦ ‘ਚ ਬੈਕਫੁੱਟ ‘ਤੇ ਚੀਨ

ਲੱਦਾਖ: ਭਾਰਤ ਤੇ ਚੀਨ ਵਿਚਾਲੇ ਗਲਵਾਨ ਘਾਟੀ ‘ਚ ਹੋਈ ਝੜਪ ਤੋਂ ਬਾਅਦ ਤੋਂ ਹੀ ਮਾਹੌਲ ਬੇਹੱਦ ਤਣਾਅਪੂਰਨ ਚੱਲ ਰਿਹਾ ਹੈ। ਦੋਵੇਂ ਦੇਸ਼ਾਂ ਵਿਚਾਲੇ ਜਾਰੀ ਬੈਠਕਾਂ ਤੇ ਚਰਚਾ ਦੇ ਬਾਵਜੂਦ ਸਰਹੱਦੀ ਵਿਵਾਦ ‘ਤੇ ਹਾਲ ਫਿਲਹਾਲ ਚੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਇਸ ਦੌਰਾਨ ਭਾਰਤ ਨੇ ਪੈਂਗੋਂਗ ਤਸੋ ਇਲਾਕੇ ‘ਚ ਆਪਣੀ ਸਥਿਤੀ ਮਜਬੂਤ ਕਰ ਲਈ ਹੈ। ਉੱਪਰੀ ਇਲਾਕਿਆਂ ‘ਚ ਆਪਣੀ ਫੌਜ ਦੀ ਮੌਜੂਦਗੀ ਵਧਾ ਦਿੱਤੀ ਹੈ।ਇਸ ‘ਤੇ ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ ਦੇ ਮੁਤਾਬਕ ਕਿਹਾ ਗਿਆ ਹੈ ਕਿ ਰਣਨੀਤਕ ਤੌਰ ‘ਤੇ ਭਾਰਤ ਬਿਹਤਰ ਸਥਿਤੀ ‘ਚ ਹੈ।ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਲਾਈਨ ਆਫ ਐਕਚੂਐਲ ਕੰਟਰੋਲ ਯਾਨੀ LAC ‘ਤੇ ਭਾਰਤ ਨੇ ਚੀਨ ਨੂੰ ਜਿਸ ਤਰ੍ਹਾਂ ਹੈਰਾਨ ਕੀਤਾ ਹੈ ਉਸ ਨਾਲ ਚੀਨ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਸਥਿਤੀ ਦਾ ਸਾਹਮਣਾ ਕਿਵੇਂ ਕਰੇ। ਦਰਅਸਲ ਭਾਰਤ ਨੇ ਪੈਂਗੋਂਗ ਤਸੋ ਇਲਾਕੇ ਦੇ ਦੱਖਣੀ ਹਿੱਸੇ ‘ਤੇ ਹੀ ਨਹੀਂ ਉੱਤਰੀ ਕਿਨਾਰੇ ‘ਤੇ ਵੀ ਮੌਜੂਦ ਉੱਚੀਆਂ ਪਹਾੜੀਆਂ ‘ਤੇ ਆਪਣੇ ਫੌਜੀ ਤਾਇਨਾਤ ਕਰ ਦਿੱਤੇ ਹਨ ਤੇ ਅਚਾਨਕ ਤੋਂ ਚੀਨ ਨੂੰ ਹੈਰਾਨ ਕਰ ਦਿੱਤਾ ਹੈ।EFSAS ਨੇ ਕਿਹਾ ਕਿ ਚੀਨ ਨੇ ਭਾਰਤ-ਚੀਨ LAC ‘ਤੇ ਸਟੇਟਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਗਲਵਾਨ ਘਾਟੀ ‘ਚ ਇਸ ਦੇ ਮੱਦੇਨਜ਼ਰ ਝੜਪ ਵੀ ਹੋਈ। ਜਿਸ ‘ਚ ਦੋਵਾਂ ਪੱਖਾਂ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਦੋਵੇਂ ਦੇਸ਼ ਜਦੋਂ ਕਿਸੇ ਸਾਂਝੇ ਐਗਰੀਮੈਂਟ ‘ਤੇ ਰਾਜ਼ੀ ਨਹੀਂ ਹੋ ਜਾਂਦੇ ਤਾਂ ਉਦੋਂ ਤਕ ਸਰਹੱਦ ‘ਤੇ ਸਥਿਤੀ ਤਣਾਅ ਪੂਰਵਕ ਬਣੀ ਰਹੇਗੀ। ਯੂਰਪੀਅਨ ਥਿੰਕ ਟੈਂਕ ਕਹੇ ਜਾਣ ਵਾਲੇ EFSAS ਦਾ ਇਹ ਵੀ ਕਹਿਣਾ ਹੈ ਕਿ ਜੇਕਰ ਚੀਨ LAC ‘ਤੇ ਭਾਰਤ ਨਾਲ ਵਿਵਾਦ ਨੂੰ ਛੇਤੀ ਨਹੀਂ ਸੁਲਝਾਉਂਦਾ ਤਾਂ ਉਸ ਨੂੰ ਇਸ ਮੋਰਚੇ ‘ਤੇ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ।ਯੂਰਪੀਅਨ ਥਿੰਕ ਟੈਂਕ ਦਾ ਦਾਅਵਾ ਹੈ ਕਿ ਇਸ ਸਮੇਂ ਚੀਨ ਕੌਮਾਂਤਰੀ ਤੌਰ ‘ਤੇ ਬਿਖਰਿਆ ਹੋਇਆ ਹੈ। ਵਿਸ਼ਵ ਦੀਆਂ ਮਹਾਂਸ਼ਕਤੀਆਂ ਨਾਲ ਉਸ ਦੇ ਸਬੰਧ ਚੰਗੇ ਨਹੀਂ ਹਨ। ਦੂਜੇ ਪਾਸੇ ਭਾਰਤ ਦੇ ਸਬੰਧ ਇਸ ਸਮੇਂ ਚੰਗੇ ਦੌਰ ‘ਚ ਹਨ। ਲਿਹਾਜ਼ਾ ਚੀਨ ਨੂੰ ਜ਼ਿਆਦਾ ਸਮਰਥਨ ਨਾ ਮਿਲਣ ਦੇ ਆਸਾਰ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.