ਸੇਂਟ ਪੀਟਰਸਬਰਗ,- ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਇਥੇ ਗ੍ਰਾਂਟਕਿਨ ਟੂਰਨਾਮੈਂਟ ਦੌਰਾਨ ਈਰਾਨ ਦੀ ਟੀਮ ਨੇ ਭਾਰਤ ਨੂੰ 1-0 ਨਾਲ ਹਰਾ ਦਿੱਤਾ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਪਲੇਅ ਆਫ ‘ਚ ਤਜ਼ਾਕਿਸਤਾਨ ਨਾਲ 15ਵੇਂ ਤੇ 16ਵੇਂ ਸਥਾਨ ਲਈ 20 ਜਨਵਰੀ ਹੋਵੇਗਾ। ਇਸ ਟੂਰਨਾਮੈਂਟ ‘ਚ ਕੁੱਲ 16 ਟੀਮਾਂ ਖੇਡ ਰਹੀਆਂ ਹਨ। ਭਾਰਤ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਪ੍ਰੰਤੂ ਅਭਿਜੀਤ ਸਰਕਾਰ ਨੇ 8ਵੇਂ ਮਿੰਟ ‘ਚ ਗੋਲ ਕਰਨ ਦਾ ਮੌਕਾ ਗਵਾ ਦਿੱਤਾ ḩ ਈਰਾਨ ਵੱਲੋਂ 40ਵੇਂ ਮਿੰਟ ‘ਚ ਸ਼ਾਰਿਫੀ ਨੇ ਗੋਲ ਕਰਕੇ ਈਰਾਨ ਨੂੰ ਬੜ੍ਹਤ ਦਿਵਾਈ। ਭਾਰਤ ਦੇ ਖਿਡਾਰੀਆਂ ਨੂੰ ਦੂਸਰੇ ਅੱਧ ‘ਚ ਵਿਚ ਵੀ ਗੋਲ ਕਰਨ ਦੇ ਮੌਕੇ ਮਿਲੇ ਪਰ ਉਹ ਉਨ੍ਹਾਂ ਦਾ ਫਾਇਦਾ ਨਹੀਂ ਚੁੱਕ ਸਕੇ ਅਤੇ ਭਾਰਤੀ ਟੀਮ ਮੈਚ ਹਾਰ ਗਈ।
ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ