Skip to content
Wednesday, October 28, 2026 5°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਭਾਰਤ ਦੇ ਖੇਡ ਬੱਜਟ ਵਿੱਚ 350 ਕਰੋੜ ਰੁਪਏ ਦਾ ਵਾਧਾ

By Admin Published 2 min read

ਨਵੀਂ ਦਿੱਲੀ,- ਪਾਰਲੀਮੈਂਟ ਵਿੱਚ ਬੁੱਧਵਾਰ ਪੇਸ਼ ਹੋਏ ਬਜਟ ਵਿੱਚ ਖੇਡ ਮੰਤਰਾਲਾ ਦੇ ਕੋਟੇ ਵਿੱਚ 350 ਕਰੋੜ ਰੁਪਏ ਦਾ ਵੱਡਾ ਵਾਧਾ ਕੀਤਾ ਗਿਆ ਹੈ।ਵਿੱਤ ਮੰਤਰੀ ਅਰੁਣ ਜੇਤਲੀ ਨੇ ਖੇਡ ਮੰਤਰਾਲਾ ਨੂੰ 1943 ਕਰੋੜ ਰੁਪਏ ਅਲਾਟ ਕੀਤੇ, ਜਦ ਕਿ ਪਿਛਲੇ ਸਾਲ ਇਹ ਰਾਸ਼ੀ 1592 ਕਰੋੜ ਰੁਪਏ ਸੀ। ਇਹ ਵਾਧਾ ਉਸ ਸਮੇਂ ਕੀਤਾ ਗਿਆ ਹੈ, ਜਦੋਂ ਭਾਰਤੀ ਖਿਡਾਰੀ 2018 ਦੀਆਂ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੇ ਹਨ। ਭਾਰਤੀ ਖੇਡ ਅਥਾਰਟੀ ਲਈ 481 ਕਰੋੜ ਰੁਪਏ ਦਿੱਤੇ ਗਏ ਹਨ, ਪਿਛਲੇ ਸਾਲ ਇਹ ਰਕਮ 418 ਕਰੋੜ ਰੁਪਏ ਸੀ। ਹੈਂਡੀਕੈਪਡ .ਚ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਫੰਡ ਘਟਾ ਕੇ ਇੱਕ ਲੱਖ ਰੁਪਏ ਕਰ ਦਿੱਤਾ ਗਿਆ ਹੈ, ਜਦ ਕਿ ਪਿਛਲੇ ਸਾਲ ਇਹ ਚਾਰ ਕਰੋੜ ਰੁਪਏ ਸੀ।

ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਦਿੱਤੀ ਜਾਂਦੀ ਸਹਾਇਤਾ 185 ਕਰੋੜ ਰੁਪਏ ਤੋਂ ਵਧਾ ਕੇ 302 ਕਰੋੜ ਰੁਪਏ ਕਰ ਦਿੱਤੀ ਗਈ ਹੈ। ਪਹਾੜੀ ਖੇਤਰ ਦੇ ਵਿਕਾਸ ਦੀ ਯੋਜਨਾ ਵਿੱਚ ਦਿੱਤ ਪਿਛਲੇ ਸਾਲ ਦੇ 131.33 ਕਰੋੜ ਰੁਪਏ ਦੀ ਤੁਲਨਾ ਵਿੱਚ 148.4 ਕਰੋੜ ਰੁਪਏ ਕਰ ਦਿੱਤੇ ਗਏ ਹਨ।

ਜੰਮੂ-ਕਸ਼ਮੀਰ ਲਈ ਖੇਡਾਂ ਵਿੱਚ ਰਾਸ਼ੀ ਨੂੰ ਜਿਉਂ ਦੀ ਤਿਉਂ 75 ਕਰੋੜ ਰੁਪਏ ਰੱਖਿਆ ਗਿਆ ਹੈ। ਰਾਸ਼ਟਰੀ ਸੇਵਾ ਯੋਜਨਾ ਨੂੰ 144 ਕਰੋੜ ਰੁਪਏ ਦਿੱਤੇ ਗਏ ਹਨ। ਰਾਸ਼ਟਰੀ ਖੇਡ ਵਿਕਾਸ ਫੰਡ ਲਈ ਪੰਜ ਕਰੋੜ ਰੁਪਏ ਤੋਂ ਘਟਾ ਕੇ ਦੋ ਕਰੋੜ ਰੁਪਏ ਕਰ ਦਿੱਤੇ ਗਏ ਹਨ। ਦੇਸ਼ ਵਿੱਚ ਖੇਡ ਪ੍ਰਤਿਭਾ ਲੱਭਣ ਤੇ ਸੰਵਾਰਨ ਲਈ ਸਿਰਫ 50 ਲੱਖ ਰੁਪਏ ਦਿੱਤੇ ਗਏ ਹਨ। ‘ਖੇਡੋ ਇੰਡੀਆ’ ਲਈ ਫੰਡ 140 ਕਰੋੜ ਰੁਪਏ ਤੋਂ ਵਧਾ ਕੇ 350 ਕਰੋੜ ਰੁਪਏ ਕਰ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp