ਨਵੀਂ ਦਿੱਲੀ, ਸਪੋਰਟਸ ਡੈਸਕ :ਭਾਰਤ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਗਿਆ ਅਭਿਆਸ ਮੈਚ ਮੀਂਹ ਕਾਰਨ ਰੱਦ ਹੋ ਗਿਆ। ਮੀਂਹ ਕਾਰਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਗੁਹਾਟੀ ਵਿੱਚ ਇੰਗਲੈਂਡ ਖ਼ਿਲਾਫ਼ ਪਹਿਲਾ ਅਭਿਆਸ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤੀ ਕ੍ਰਿਕਟ ਟੀਮ ਨੀਦਰਲੈਂਡ ਦੀ ਚੁਣੌਤੀ ਲਈ ਤਿਆਰ ਸੀ। ਵਿਸ਼ਵ ਕੱਪ ਤੋਂ ਪਹਿਲਾਂ ਰੋਹਿਤ ਐਂਡ ਕੰਪਨੀ ਨੇ ਹਰ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਪਰ ਮੀਂਹ ਕਾਰਨ ਦੋਵੇਂ ਅਭਿਆਸ ਮੈਚ ਨਹੀਂ ਖੇਡੇ ਜਾ ਸਕੇ।

ਦੂਜੇ ਪਾਸੇ ਨੀਦਰਲੈਂਡ ਨੂੰ ਆਪਣੇ ਪਹਿਲੇ ਅਭਿਆਸ ਮੈਚ ‘ਚ ਆਸਟ੍ਰੇਲੀਆ ਖਿਲਾਫ ਕੁਝ ਚੰਗੀ ਕ੍ਰਿਕਟ ਖੇਡਣ ਨੂੰ ਮਿਲੀ। ਹਾਲਾਂਕਿ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਡੱਚ ਟੀਮ 14.2 ਓਵਰਾਂ ਤੱਕ ਹੀ ਬੱਲੇਬਾਜ਼ੀ ਕਰ ਸਕੀ। ਇਸ ਤੋਂ ਬਾਅਦ ਮੀਂਹ ਕਾਰਨ ਪੂਰਾ ਮੈਚ ਨਹੀਂ ਖੇਡਿਆ ਜਾ ਸਕਿਆ।