ਭਾਰਤੀ ਖਿਡਾਰੀ ਰੀਉ ਵਿਚ ਮੈਡਲ ਜਿੱਤਣ ਨਹੀਂ, ਸੈਲਫ਼ੀ ਲੈਣ ਗਏ : ਸ਼ੋਭਾ ਡੇਅ

ਨਵੀਂ ਦਿੱਲੀ: ਲੇਖਿਕਾ ਸ਼ੋਭਾ ਡੇ ਨੇ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਮਜ਼ਾਕ ਉਡਾਉਂਦਿਆਂ ਕਿਹਾ ਹੈ ਕਿ ਉਹ ਰੀਓ ਓਲੰਪਿਕ ਵਿਚ ਮੈਡਲ ਜਿੱਤਣ ਨਹੀਂ ਸਗੋਂ ਸੈਲਫ਼ੀ ਲੈਣ ਗਏ ਹਨ। ਉਨ੍ਹਾਂ ਦੇ ਬਿਆਨ ‘ਤੇ ਸਟਾਰ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਸਮੇਤ ਸਿਖਰਲੇ ਖਿਡਾਰੀਆਂ ਨੇ ਨਰਾਜ਼ਗੀ ਪ੍ਰਗਟਾਈ ਹੈ। ਰਿਓ ਓਲੰਪਿਕ ਵਿਚ ਤਿੰਨ ਦਿਨ ਬਾਅਦ ਵਿਚ ਭਾਰਤੀ ਖਿਡਾਰੀ ਕੋਈ ਮੈਡਲ ਨਹੀਂ ਜਿੱਤ ਸਕੇ।

ਸ਼ੋਭਾ ਡੇ ਨੇ ਟਵੀਟ ਕੀਤਾ, ”ਓਲੰਪਿਕ ਵਿਚ ਟੀਮ ਇੰਡੀਆ ਦਾ ਟੀਚਾ ਰਿਓ ਜਾਉ। ਸੈਲਫ਼ੀ ਲਉ। ਖਾਲੀ ਹੱਥ ਵਾਪਸ ਆਉ। ਪੈਸੇ ਅਤੇ ਮੌਕਿਆਂ ਦੀ ਬਰਬਾਦੀ।” ਉਨ੍ਹਾਂ ਦੇ ਇਸ ਬਿਆਨ ‘ਤੇ ਕਈ ਸਿਖਰਲੇ ਖਿਡਾਰੀਆਂ ਨੇ ਨਰਾਜ਼ਗੀ ਪ੍ਰਗਟਾਈ।

ਭਾਰਤ ਵਿਚ ਇਕਮਾਤਰ ਓਲੰਪਿਕ ਵਿਅਕਤੀਗਤ ਸੋਨੇ ਦਾ ਤਮਗਾ ਜਿੱਤਣ ਵਾਲੇ ਬਿੰਦਰਾ ਨੇ ਕਿਹਾ, ”ਸ਼ੋਭਾ ਡੇ, ਇਹ ਥੋੜ੍ਹਾ ਸਹੀ ਨਹੀਂ ਹੈ। ਤੁਹਾਨੂੰ ਤੁਹਾਡੇ ਖਿਡਾਰੀਆਂ ‘ਤੇ ਮਾਣ ਹੋਣਾ ਚਾਹੀਦਾ ਜੋ ਪੂਰੀ ਦੁਨੀਆ ਵਿਰੁਧ ਮਨੁੱਖੀ ਉੱਤਮਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।” ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੇ ਵੀ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਾਇਦ ਉਦੋਂ ਚੀਜ਼ਾਂ ਵਿਚ ਤਬਦੀਲੀ ਹੋਵੇ ਜਦ ਤੁਹਾਡੇ ਵਰਗੇ ਲੋਕਾਂ ਦੇ ਵਰਤਾਉ ਵਿਚ ਤਬਦੀਲੀ ਆਵੇ। ਟੈਨਿਸ ਖਿਡਾਰੀ ਸੋਮਦੇਵ ਦੇਵਵਰਮਨ ਨੇ ਕਿਹਾ, ”ਕੀ ਤੁਹਾਨੂੰ ਨਹੀਂ ਲਗਦਾ ਕਿ ਸਾਡੇ ਖਿਡਾਰੀਆਂ ਦੀ ਸਖ਼ਤ ਮਿਹਨਤ ਪ੍ਰਤੀ ਕਠੋਰ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ?” ਸਾਬਕਾ ਹਾਕੀ ਕਪਤਾਨ ਵੀਰੇਨ ਰਾਸਕਿਨਹਾ ਨੇ ਟਵੀਟ ਕੀਤਾ, ”ਸ਼ੋਭਾ, ਹਾਕੀ ਪਿਚ ‘ਤੇ 60 ਮਿੰਟ ਦੌੜ ਕਰ ਵੇਖੋ ਅਤੇ ਅਭਿਨਵ ਤੇ ਗਗਨ ਦੀ ਤਰ੍ਹਾਂ ਰਾਇਫ਼ਲ ਉਠਾਉੇ। ਤੁਸੀਂ ਜਿੰਨਾਂ ਸੋਚਦੇ ਹੋ ਉਸ ਤੋਂ ਵੱਧ ਮੁਸ਼ਕਲ ਕੰਮ ਹੈ।’

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.