ਇੰਡੋ-ਪਾਕਿ ਸੀਰੀਜ਼ ਰੱਦ
ਨਵੀਂ ਦਿੱਲੀ – ਭਾਰਤ ਅਤੇ ਪਾਕਿਸਤਾਨ ਦੀਆਂ ਪੁਰੁਸ਼ ਕ੍ਰਿਕਟ ਟੀਮਾਂ ਵਿਚਾਲੇ ਸੀਰੀਜ਼ ਦਾ ਫਿਲਹਾਲ ਕੋਈ ਨਾਮੋ-ਨਿਸ਼ਾਨ ਨਜਰ ਨਹੀਂ ਆ ਰਿਹਾ ਹੈ। ਇਸੇ ਵਿਚਾਲੇ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੀ ਜਾਣ ਵਾਲੀ ਮਹਿਲਾ ਕ੍ਰਿਕਟ ਸੀਰੀਜ਼ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਖਬਰਾਂ ਹਨ ਕਿ ਭਛਛੀ ਨੇ 7 ਸਿਤੰਬਰ ਤੋਂ ਖੇਡੀ ਜਾਣ ਵਾਲੀ ਸੀਰੀਜ਼ ਨੂੰ ਲੈਕੇ ਕੋਈ ਜਵਾਬ ਨਹੀਂ ਦਿੱਤਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸੀਰੀਜ਼ ਰੱਦ ਹੋਣ ਦੀ ਜਾਣਕਾਰੀ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਿਲ ਨੂੰ ਦੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਛਭ ਨੇ ਇਸ ਮੁੱਦੇ ਬਾਰੇ ਭਛਛੀ ਨਾਲ ਸੰਪਰਕ ਨਹੀਂ ਕੀਤਾ। ਖਾਸ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੀ ਜਾਣ ਵਾਲੀ ਸੀਰੀਜ਼ ਵਰਲਡ ਕਪ 2019 ਦੇ ਲਈ ਕੁਆਲੀਫਾਇੰਗ ਰਾਊਂਡ ਦਾ ਹਿੱਸਾ ਸੀ।



