Ad-Time-For-Vacation.png

ਸਾਨੀਆ-ਬਾਰਬਰਾ ਦੀ ਜੋੜੀ ਕੁਆਟਰਫਾਈਨਲ ‘ਚ ਹਾਰੀ

ਨਿਊਯਾਰਕ – : ਵਿਸ਼ਵ ਦੀ ਨੰਬਰ 1 ਡਬਲਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੀ ਚੈਕ ਰਿਪਬਲਿਕ ਦੀ ਜੋੜੀਦਾਰ ਬਾਰਬਰਾ ਸਟ੍ਰਾਈਕੋਵਾ ੂਸ਼ ਓਪਨ ਗ੍ਰੈਂਡ ਸਲੈਮ ਤੋਂ ਬਾਹਰ ਹੋ ਗਈ ਹੈ। ਟੂਰਨਾਮੈਂਟ ਦੇ ਕੁਆਟਰਫਾਈਨਲ ‘ਚ ਸਾਨੀਆ-ਬਾਰਬਰਾ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਜੋੜੀ ਟੂਰਨਾਮੈਂਟ ਦੀ ਨੰਬਰ 1 ਜੋੜੀ, ਕੈਰੋਲੀਨ ਗਾਰਸੀਆ ਅਤੇ ਕ੍ਰਿਸਟੀਨਾ ਮਲੈਡੈਨੋਵਿਕ ਦੀ ਜੋੜੀ ਤੋਂ ਸਿਧੇ ਸੈਟਾਂ ‘ਚ ਮੈਚ ਹਾਰ ਗਈ। ਫਰੈਂਚ ਜੋੜੀ ਨੇ ਸਾਨੀਆ-ਬਾਰਬਰਾ ਦੀ ਜੋੜੀ ਨੂੰ 69 ਮਿਨਟ ‘ਚ ਹੀ ਮਾਤ ਦੇ ਦਿੱਤੀ। ਫਰੈਂਚ ਜੋੜੀ ਨੇ ਇਹ ਮੈਚ 7-6, 6-1 ਦੇ ਫਰਕ ਨਾਲ ਆਪਣੇ ਨਾਮ ਕੀਤਾ। ਇਸ ਹਾਰ ਦੇ ਨਾਲ ਹੀ ੂਸ਼ ਓਪਨ ‘ਚ ਭਾਰਤੀ ਚੁਨੌਤੀ ਵੀ ਖਤਮ ਹੋ ਗਈ ਹੈ। ਰੋਹਨ ਬੋਪੰਨਾ, ਲੀਐਂਡਰ ਪੇਸ ਅਤੇ ਸਾਕੇਤ ਮਾਏਨੇਨੀ ਆਪਣੇ ਵੱਖ-ਵੱਖ ਵਰਗ ਦੇ ਮੁਕਾਬਲੇ ਹਾਰ ਕੇ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਸਨ।ਕੁਆਟਰਫਾਈਨਲ ਮੈਚ ‘ਚ ਸਾਨੀਆ-ਬਾਰਬਰਾ ਦੀ ਜੋੜੀ ਨੇ ਦਮਦਾਰ ਸ਼ੁਰੂਆਤ ਕੀਤੀ। ਦੋਨੋ ਜੋੜੀਆਂ ਨੇ ਪ੍ਰਭਾਵਿਤ ਕੀਤਾ ਅਤੇ ਦਮਦਾਰ ਖੇਡ ਵਿਖਾਇਆ। ਪਰ ਫਿਰ ਦੂਜੇ ਸੈਟ ‘ਚ ਸਾਨੀਆ-ਬਾਰਬਰਾ ਦੀ ਜੋੜੀ ਨੇ ਹਥਿਆਰ ਸੁੱਟ ਦਿੱਤੇ ਅਤੇ ਮੈਚ ਗਵਾ ਦਿੱਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.