Skip to content
Wednesday, October 28, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਭਾਰਤ 2015 ‘ਚ ਰਿਹਾ ਧਰਮ ਪ੍ਰੇਰਿਤ ਹੱਤਿਆਵਾਂ ਦਾ ਗੜ੍ਹ : ਅਮਰੀਕਾ

By Admin Published 2 min read

ਵਾਸ਼ਿੰਗਟਨ — ਧਾਰਮਿਕ ਸੁਤੰਤਰਤਾ ‘ਤੇ ਅਮਰੀਕੀ ਵਿਦੇਸ਼ ਵਿਭਾਗ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਲ 2015 ‘ਚ ਭਾਰਤ ‘ਚ ਧਰਮ ਤੋਂ ਪ੍ਰੇਰਿਤ ਹੱਤਿਆਵਾਂ, ਹਮਲੇ, ਜ਼ਬਰਦਸਤੀ ਧਰਮ ਪਰਿਵਰਤਨ, ਦੰਗੇ ਅਤੇ ਧਾਰਮਿਕ ਆਸਥਾਵਾਂ ਬਦਲਣ ਲਈ ਵਿਅਕਤੀ ਦੇ ਅਧਿਕਾਰਾਂ ‘ਤੇ ਪਾਬੰਦੀ ਲਗਾਉਣ ਵਰਗੀਆਂ ਚੀਜ਼ਾਂ ਵੇਖੀਆਂ ਗਈਆਂ।

ਸਾਲ 2015 ਲਈ ਕੌਮਾਂਤਰੀ ਧਾਰਮਿਕ ਸੁਤੰਤਰਤਾ ‘ਤੇ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਅਨੁਸਾਰ ਘੱਟ-ਗਿਣਤੀ ਸੰਗਠਨਾਂ ਨੇ ਸਰਕਾਰ ਦੇ ਭੇਦ-ਭਾਵ ਅਤੇ ਸਰਕਾਰੀ ਸਕੂਲਾਂ ‘ਚ ਹਿੰਦੂਵਾਦ ਦੀ ਸਿੱਖਿਆ ਦੇਣ ਸੰਬੰਧੀ ਸਰਕਾਰੀ ਅਧਿਕਾਰੀਆਂ ਦੇ ਸੁਝਾਵਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਕੇਂਦਰ, ਰਾਜ ਅਤੇ ਸਥਾਨਕ ਪੱਧਰ ‘ਤੇ ਸਰਕਾਰੀ ਅਧਿਕਾਰੀਆਂ ਨੇ ਧਾਰਮਿਕ ਘੱਟ-ਗਿਣਤੀ ਸਮੂਹਾਂ ਵਿਰੁੱਧ ਅਪਮਾਨਜਨਕ ਬਿਆਨ ਦਿੱਤੇ। ਇਸ ‘ਚ ਕਿਹਾ ਗਿਆ ਹੈ ਕਿ ਧਰਮ ਤੋਂ ਪ੍ਰੇਰਿਤ ਇਸ ਤਰ੍ਹਾਂ ਦੀ ਹਿੰਸਾ ਦੇ ਪੀੜ੍ਹਤ ਘੱਟ-ਗਿਣਤੀ ਸਮੂਹਾਂ ਦੇ ਮੈਂਬਰਾਂ ਨੇ ਅਜਿਹੀਆਂ ਘਟਨਾਵਾਂ ਬਾਰੇ ਪੁਲਸ ਦੇ ਅਵੇਸਲੇਪਣ ਦੀ ਸ਼ਿਕਾਇਤ ਕੀਤੀ।

ਰਿਪੋਰਟ ‘ਚ ਹਮਲਾਵਰਾਂ ਨੇ ਅਕਸਰ ਖੁੱਲ੍ਹੀ ਛੂਟ ਨਾਲ ਹਰਕਤਾਂ ਕੀਤੀਆਂ ਅਤੇ ਕੁਝ ਪੀੜ੍ਹਤਾਂ ਅਨੁਸਾਰ ਪੁਲਸ ਨੇ ਅਪਰਾਧਿਕ ਸ਼ਿਕਾਇਤਾਂ ਦਰਜ ਕਰਨ ਦਾ ਪ੍ਰਤੀਰੋਧ ਕੀਤਾ ਅਤੇ ਕਈ ਮਾਮਲਿਆਂ ‘ਚ ਪੀੜ੍ਹਤਾਂ ਨੂੰ ਫਸਾਉਣ ਦੀ ਧਮਕੀ ਦਿੱਤੀ ਗਈ। ਵਿਦੇਸ਼ ਵਿਭਾਗ ਨੇ ਕਿਹਾ ਕਿ ਧਾਰਮਿਕ ਸੰਗਠਨਾਂ ਨੇ ਹਿੰਦੂਵਾਦ ਦੀ ਸਿੱਖਿਆ ਸਕੂਲਾਂ ‘ਚ ਦਿੱਤੇ ਜਾਣ ਸੰਬੰਧੀ ਕੁਝ ਸਰਕਾਰੀ ਅਧਿਕਾਰੀਆਂ ਦੇ ਬਿਆਨਾਂ ਬਾਰੇ ਚਿੰਤਾ ਪ੍ਰਗਟ ਕੀਤੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਆਪਣੇ ਮੈਂਬਰਾਂ ਵਿਰੁੱਧ ਹਿੰਸਾ ਜਾਂ ਵੈਰ ਦੀਆਂ ਘਟਨਾਵਾਂ ‘ਚ ਪੁਲਸ ਦੇ ਅਵੇਸਲੇਪਣ ਅਤੇ ਸਰਕਾਰ ਵਲੋਂ ਕੁਝ ਕਾਨੂੰਨਾਂ ਨੂੰ ਵੱਖਰੇ ਰੂਪ ਤੋਂ ਲਾਗੂ ਕੀਤੇ ਜਾਣ ਦੀ ਵੀ ਸ਼ਿਕਾਇਤ ਕੀਤੀ।

ਰਿਪੋਰਟ ਅਨੁਸਾਰ ਧਰਮ ਤੋਂ ਪ੍ਰੇਰਿਤ ਹੱਤਿਆਵਾਂ, ਹਮਲੇ, ਜ਼ਬਰਦਸਤੀ ਧਰਮ ਪਰਿਵਰਤਨ, ਦੰਗੇ ਅਤੇ ਧਾਰਮਿਕ ਮਾਨਤਾਵਾਂ ਬਦਲਣ ਲਈ ਵਿਅਕਤੀ ਦੇ ਅਧਿਕਾਰਾਂ ‘ਤੇ ਪਾਬੰਦੀ ਲਗਾਉਣ ਵਰਗੀਆਂ ਚੀਜ਼ਾਂ ਵੇਖੀਆਂ ਗਈਆਂ। ਦੇਸ਼ ‘ਚ ‘ਆਸਥਾ ਦੀ ਪੂਰਣ ਸੁਤੰਤਰਤਾ’ ਨਿਸ਼ਚਤ ਕਰਨ ਲਈ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਦੇ ਬਾਵਜੂਦ ਇਹ ਸਭ ਕੁਝ ਹੋਇਆ। ਇਹ ਪਹਿਲਾ ਮੌਕਾ ਹੈ ਜਦ ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ‘ਚ ਧਾਰਮਿਕ ਸੁਤੰਤਰਤਾ ਦੀ ਸਥਿਤੀ ‘ਤੇ ਟਿੱਪਣੀ ਕੀਤੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp