Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਰੀਓ ‘ਚ ਭਾਰਤ ਦੇ ਖਰਾਬ ਪ੍ਰਦਰਸ਼ਨ ਲਈ ਆਈ. ਓ. ਏ. ਜ਼ਿੰਮੇਵਾਰ-ਮਿਲਖਾ ਸਿੰਘ

By Admin Published 1 min read

ਨਵੀਂ ਦਿੱਲੀ,- ਦਿਗਜ ਅਥਲੀਟ ਮਿਲਖਾ ਸਿੰਘ ਨੇ ਭਾਰਤੀ ਉਲੰਪਿਕ ਸੰਘ (ਆਈ.ਓ.ਏ.) ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਸ ਨੇ ਰੀਓ ਉਲੰਪਿਕ ‘ਚ ਭਾਰਤੀ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਲਈ ਜਿੰਮੇਵਾਰ ਦੱਸਿਆ ਹੈ ।ਸਾਲ 1960 ਦੇ ਰੋਮ ਉਲੰਪਿਕ ਦੇ ਘੱਟ ਅੰਤਰ ਦੇ ਕਾਂਸੀ ਤਗਮੇ ਤੋਂ ਰਹਿ ਜਾਣ ਵਾਲੇ ਮਿਲਖਾ ਸਿੰਘ ਨੇ ਕਿਹਾ ਕਿ ਪਹਿਲੇ ਮੁਕਾਬਲੇ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ‘ਚ ਗਿਰਾਵਟ ਆਈ ਹੈ। ਮਿਲਖਾ ਨੇ ਕਿਹਾ ਕਿ ਇਹ ਸੱਚ ਹੈ ਕਿ ਖਿਡਾਰੀ ਰੀਓ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ। ਇਸ ਤੋਂ ਪਹਿਲਾਂ ਦੀਆਂ ਉਲੰਪਿਕ ਖੇਡਾਂ ‘ਚ ਅਸੀਂ ਵਧੀਆਂ ਪ੍ਰਦਰਸ਼ਨ ਕੀਤਾ ਸੀ। ਸੋਨ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ ਸਨ। ਪਰ ਆਈ.ਓ.ਏ. ਨੂੰ ਇਸ ਦੀ ਜਿੰਮੇਵਾਰੀ ਲੈਣੀ ਹੋਵੇਗੀ ਕਿ ਭਾਰਤੀ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਹ। ਤਿੰਨ ਦਿਨ ਬਾਅਦ ਵੀ ਖਿਡਾਰੀ ਇਕ ਵੀ ਤਗਮਾ ਨਹੀਂ ਜਿੱਤ ਸਕੇ। ਮਿਲਖਾ ਸਿੰਘ ਨੇ ਕਿਹਾ ਕਿ ਉਲੰਪਿਕ ਤੋਂ ਬਾਅਦ ਆਈ.ਓ.ਏ. ਇਸ ਬਾਬਤ ਇਕ ਸਮੀਖਿਆ ਬੈਠਕ ਬੁਲਾਉਣੀ ਚਾਹੀਦੀ ਹੈ ਕਿ ਭਵਿੱਖ ‘ਚ ਭਾਰਤੀ ਖਿਡਾਰੀਆਂ ਦੇ ਖੇਡਾਂ ‘ਚ ਪ੍ਰਦਰਸ਼ਨ ਨੂੰ ਕਿਸ ਤਰ੍ਹਾਂ ਵਧੀਆ ਕੀਤਾ ਜਾਵੇ ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp