ਬਰਤਾਨੀਆ ‘ਚ ਰੈਫ਼ਰੀ ਨੇ ਸਿੱਖ ਫੁੱਟਬਾਲ ਖਿਡਾਰੀ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ

ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੈਸਟਰ ਦੇ ਸਿੱਖ ਫੁੱਟਬਾਲ ਖਿਡਾਰੀ 21 ਸਾਲਾ ਗੁਰਦੀਪ ਸਿੰਘ ਮੁਦਾਰ ਨੂੰ ਰੈਫ਼ਰੀ ਨੇ ਪਟਕਾ ਬੰਨ੍ਹ ਕੇ ਮੈਚ ਖੇਡਣ ਤੋਂ ਰੋਕਿਆ। ਲੈਸਟਰ ਨਿਰਵਾਨਾ ਟੀਮ ਦਾ ਇਹ ਖਿਡਾਰੀ ਹਮੇਸ਼ਾ ਸਿਰ ‘ਤੇ ਪਟਕਾ ਬੰਨ੍ਹ ਕੇ ਖੇਡਦਾ ਹੈ। ਉਸ ਨੂੰ ਪਹਿਲਾਂ ਕਦੇ ਵੀ ਰੋਕਿਆ ਨਹੀਂ ਗਿਆ। ਉਹ ਧਾਰਮਿਕ ਸ਼ਰਧਾ ਕਰਕੇ ਦਸਤਾਰ ਦੀ ਥਾਂ ਪਟਕਾ ਬੰਨ੍ਹ ਲੈਂਦਾ ਹੈ। ਨਿਰਵਾਨਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਿਰ ਢੱਕ ਸਕਦਾ ਹੈ ਪਰ ਮੈਚ ਅਧਿਕਾਰੀ ਨੇ ਉਸ ਨੂੰ ਕਿਹਾ ਹੈ ਕਿ ਉਹ ਯੂਨਾਈਟਡ ਕਾਊਾਟੀ ਫੁੱਟਬਾਲ ਲੀਗ ਨਹੀਂ ਖੇਡ ਸਕਦਾ। ਕਲੱਬ ਦੇ ਟੀਮ ਸਕੱਤਰ ਜੈਕ ਹੋਜਾਤ ਨੇ ਕਿਹਾ ਕਿ ਗੁਰਦੀਪ ਹਮੇਸ਼ਾ ਪਟਕਾ ਬੰਨ੍ਹ ਕੇ ਖੇਡਦਾ ਹੈ। ਉਸ ਨੂੰ ਪਹਿਲਾਂ ਕਦੇ ਨਹੀਂ ਰੋਕਿਆ ਗਿਆ। ਪਰ ਇਸ ਵਾਰ ਰੈਫ਼ਰੀ ਨੇ ਕਿਹਾ ਕਿ ਉਹ ਮੈਚ ਨਹੀਂ ਖੇਡ ਰਿਹਾ। ਇਸ ਤੋਂ ਬਾਅਦ ਬਾਕੀ ਖਿਡਾਰੀਆਂ ਨੇ ਵੀ ਮੈਚ ਖੇਡਣ ਤੋਂ ਨਾਂਹ ਕਰ ਦਿੱਤੀ। ਕੁਝ ਦੇਰ ਬਾਅਦ ਗੁਰਦੀਪ ਨੂੰ ਖੇਡਣ ਦਿੱਤਾ ਗਿਆ ਅਤੇ ਉਸ ਨੇ ਇਸ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਵੱਲੋਂ 2 ਗੋਲ ਦਾਗੇ, ਜਿਸ ਵਿਚ ਇਕ 92 ਮਿੰਟ ‘ਚ ਪੈਨਲਟੀ ਵੀ ਸ਼ਾਮਿਲ ਹੈ, ਜਿਸ ਨਾਲ ਨਿਰਵਾਲਾ ਕਲੱਬ ਦੀ ਟੀਮ ਨੂੰ 2-1 ਨਾਲ ਜਿੱਤ ਹਾਸਲ ਹੋਈ। ਜ਼ਿਕਰਯੋਗ ਹੈ ਕਿ ਭਾਵੇਂ ਵਿਦੇਸ਼ਾਂ ਵਿਚ ਸਿੱਖਾਂ ਨੂੰ ਦਸਤਾਰ ਪਹਿਨਣ ਅਤੇ ਕਕਾਰ ਪਹਿਨਣ ਦੀ ਖੁੱਲ੍ਹ ਹੈ ਪਰ ਫਿਰ ਵੀ ਕਈ ਵਾਰ ਅਜਿਹੇ ਮੌਕੇ ਪੈਦਾ ਹੋ ਜਾਂਦੇ ਹਨ, ਜਦੋਂ ਸਿੱਖਾਂ ਨੂੰ ਆਪਣੇ ਪਹਿਰਾਵੇ, ਦਿੱਖ ਕਾਰਨ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਨੀਆ ਭਰ ਵਿਚ ਸਿੱਖਾਂ ਨੇ ਵੱਡਾ ਨਾਮਣਾ ਖੱਟਿਆ ਹੈ, ਪਰ ਫਿਰ ਵੀ ਸਿੱਖ ਧਰਮ ਦੇ ਪ੍ਰਚਾਰ ਲਈ ਅਜੇ ਬਹੁਤ ਲੋੜ ਹੈ। ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਸਿੱਖ ਧਰਮ ਤੋਂ ਜਾਣੂ ਕਰਵਾਉਣ ਦੀ ਲੋੜ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.