ਵਰਿੰਦਰ ਲਵਲੀ, ਕਰਤਾਰਪੁਰ
ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੀਆਂ ਵਿਦਿਆਰਥਣਾਂ ਨੇ ਪੰਜਾਬ ਖੇਡ ਮੇਲਾ ਬਲਾਕ ਲੈਵਲ ਵੈਸਟ ਜਲੰਧਰ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥਣਾਂ ਦੀ ਕਬੱਡੀ ਟੀਮ ਨੇ ਬਲੈਕ ਲੈਵਲ ‘ਤੇ ਦੂਜਾ ਸਥਾਨ, ਰਸਾਕੱਸੀ ਟੀਮ ਨੇ ਵੀ ਦੂਜਾ ਸਥਾਨ ਪ੍ਰਰਾਪਤ ਕਰ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਬੂਟਾ ਸਿੰਘ ਨੇ 3000 ਮੀਟਰ ਵਾਕਿੰਗ ‘ਚ ਪਹਿਲਾ ਤੇ ਸ਼ਾਟ ਪੁੱਟ ‘ਚ ਦੂਜਾ ਸਥਾਨ ਪ੍ਰਰਾਪਤ ਕੀਤਾ। ਪਿੰ੍ਸੀਪਲ ਡਾ. ਪ੍ਰਰੈਟੀ ਸੋਢੀ ਨੇ ਸਮੂਹ ਸਟਾਫ਼, ਜੇਤੂ ਵਿਦਿਆਰਥਣਾਂ, ਮਾਪਿਆਂ ਤੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਬੂਟਾ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ‘ਚ ਮੱਲਾਂ ਮਾਰ ਕੇ ਨਵੀਆਂ ਪੈੜਾਂ ਪਾਈਆਂ ਹਨ। ਕਾਲਜ ਦੇ ਸਕੱਤਰ ਹਰੀ ਪਾਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਖੇਡਾਂ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੀਆਂ ਹਨ। ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ (ਹਲਕਾ ਕਰਤਾਰਪੁਰ) ਚੌਧਰੀ ਸੁਰਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।



