ਚਤਰ ਸਿੰਘ, ਬੁਢਲਾਡਾ
ਸਥਾਨਕ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਐਡਵੋਕੇਟ ਬਲਵਿੰਦਰ ਸਿੰਘ ਦੀ ਅਗਵਾਈ ਹੇਠ 2 ਅਕਤੂਬਰ ਤੱਕ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਕੌਂਸਲ ਅਧਿਕਾਰੀਆਂ ਨੇ ਸ਼ਹਿਰ ਦੇ ਦੁਕਾਨਦਾਰਾਂ ਅਤੇ ਫੜ੍ਹੀ ਵਾਲਿਆਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਸਿੰਗਲ ਯੂਜ਼ ਆਈਟਮਾਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਚੈਕਿੰਗ ਦੌਰਾਨ ਮੌਕੇ ਤੇ ਪਲਾਸਟਿਕ ਦੇ ਲਿਫਾਫੇ ਕਬਜ਼ੇ ‘ਚ ਲਏ। ਉਨ੍ਹਾਂ ਚੇਤਾਵਨੀ ਦਿੱਤੀ ਗਈ ਕਿ ਦੁਆਰਾ ਪਲਾਸਟਿਕ ਦੇ ਲਿਫ਼ਾਫ਼ੇ ਵਰਤਣ ਤੇ ਚਲਾਨ ਕੱਟੇ ਜਾਣਗੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਸੈਨੇਟਰੀ ਸੁਪਰਵਾਈਜ਼ਰ ਧਰਮਪਾਲ ਕੱਕੜ ਵੱਲੋਂ ਸਾਰੇ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਗੈਰ ਕਾਨੂੰਨੀ ਲਿਫ਼ਾਿਫ਼ਆਂ ਅਤੇ ਡਿਸਪੋਜ਼ਲ ਦੀ ਵਰਤੋਂ ਨਾ ਕਰਨ ਅਤੇ ਸ਼ਹਿਰ ਨੂੰ ਸਵੱਛ ਰੱਖਣ ਲਈ ਨਗਰ ਕੌਂਸਲ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਗ੍ਰਾਹਕਾਂ ਨੂੰ ਵੀ ਪੇ੍ਰਿਤ ਕਰਨ ਕਿ ਖਰੀਦਦਾਰੀ ਕਰਨ ਮੌਕੇ ਘਰੋਂ ਕੱਪੜੇ ਦੇ ਥੈਲੇ ਨਾਲ ਲੈ ਕੇ ਆਉਣ ਤਾਂ ਜੋ ਸ਼ਹਿਰ ਦੀ ਸਾਫ਼ ਸਫ਼ਾਈ ਦਾ ਪ੍ਰਬੰਧ ਸਹੀ ਤਰੀਕੇ ਨਾਲ ਹੋ ਸਕੇ ਕਿਉਂਕਿ ਲਿਫਾਫੇ ਸ਼ਹਿਰ ਦੀ ਸਫ਼ਾਈ ਵਿੱਚ ਰੁਕਾਵਟ ਪੈਦਾ ਕਰਦਾ ਹੈ। ਪਲਾਸਟਿਕ ਸਾਰੇ ਪਾਸੇ ਖਿਲਰਿਆਂ ਰਹਿੰਦਾ ਹੈ ਜੋ ਕਿ ਹਵਾਂ ਨਾਲ ਉੱਡ ਕੇ ਨਾਲੇ ਨਾਲੀਆਂ ਵਿੱਚ ਫਸ ਜਾਂਦਾ ਹੈ ਜਿਸ ਕਾਰਨ ਸੀਵਰੇਜ ਬਲਾਕ ਹੋ ਜਾਂਦਾ ਹੈ। ਇਹ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਉਨਾਂ੍ਹ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸ਼ੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਆਈਟਮਾਂ ਅਤੇ ਪਲਾਸਟਿਕ ਕੈਰੀ ਬੈਗ, ਥਰਮੋਕੋਲ ਅਤੇ ਡਿਸਪੋਜ਼ਲ ਕੋ੍ਕਰੀ ਦੀ ਵਰਤੋਂ ਨਾ ਕਰਨ ਅਤੇ ਉਸ ਦੀ ਜਗ੍ਹਾ ਸਟੀਲ ਦੇ ਬਰਤਨ ਅਤੇ ਮਿੱਟੀ ਦੇ ਭਾਂਡਿਆਂ ਦਾ ਇਸਤੇਮਾਲ ਕਰਨ ਲਈ ਪੇ੍ਰਿਤ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਪਲਾਸਟਿਕ ਨੂੰ ਹਟਾਉ ਆਪਣਾ ਸ਼ਹਿਰ ਸਾਫ਼ ਸੁਥਰਾ ਸੁੰਦਰ ਬਣਾਓ। ਇਸ ਮੌਕੇ ਤੇ ਸੀਐੱਫ਼ ਪੰਕਜ ਸ਼ਰਮਾਂ, ਸਵੱਛ ਭਾਰਤ ਦਾ ਮੀਡੀਆ ਸਲਾਹਕਾਰ ਅੰਕੂਸ਼ ਸਿੰਗਲਾ, ਮੋਟੀਵੇਟਰ ਸੁਖਜੀਤ ਕੌਰ, ਦੀਪ ਕੌਰ ਅਤੇ ਕਲਰਕ ਵਨੀਤ ਕੁਮਾਰ ਹਾਜਰ ਸਨ।


