ਏਜੰਸੀ, ਅਰਿਆਲੂਰ : ਤਾਮਿਲਨਾਡੂ ਦੇ ਅਰਿਆਲੂਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਹਾਦਸੇ ‘ਚ 20 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ। ਇਸ ਹਾਦਸੇ ਵਿਚ ਹੁਣ ਤੱਕ ਤਿੰਨ ਔਰਤਾਂ ਦੀ ਮੌਤ ਹੋ ਚੁੱਕੀ ਹੈ।
ਕਈ ਲੋਕਾਂ ਦਾ ਜਾਰੀ ਹੈ ਇਲਾਜ
ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਪੀ. ਸੀਨੂ (24), ਡੀ. ਪਨੀਰਸੇਲਵਮ (55), ਐੱਸ. ਰਵੀ (45), ਆਰ. ਸ਼ਿਵਕਾਮੀ (45), ਕੇ. ਰਸਤੀ (43) ਅਤੇ ਸ. ਵੇਨੀਲਾ (38), ਕੇ. ਅਰਾਵਿਲਗਨ (57), ਯੂ. ਸ਼ਿਵਕੁਮਾਰ (50) ਅਤੇ ਵੀ. ਆਨੰਦਰਾਜ (54) ਦੇ ਨਾਂ ਵਜੋਂ ਹੋਈ ਹੈ।
ਹਾਲਾਂਕਿ ਮ੍ਰਿਤਕਾਂ ‘ਚ ਇਕ ਪੁਰਸ਼ ਵੀ ਸ਼ਾਮਲ ਹੈ, ਜਿਸ ਦੀ ਲਾਸ਼ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜਿਸ ਫੈਕਟਰੀ ਤੇ ਗੋਦਾਮ ‘ਚ ਇਹ ਘਟਨਾ ਵਾਪਰੀ ਹੈ, ਉਹ ਵੇਤਰਿਯੂਰ ਮਦੁਰਾ ਵਿਰਾਗੁਲਰ ਪਿੰਡ ‘ਚ ਸਥਿਤ ਹੈ।
ਫੈਕਟਰੀ ਮਾਲਕ ਗ੍ਰਿਫਤਾਰ
ਫੈਕਟਰੀ ਮਾਲਕ ਰਾਜੇਂਦਰਨ (65) ਅਤੇ ਉਸ ਦੇ ਜਵਾਈ ਅਰੁਣ ਕੁਮਾਰ (39) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਨਿਊਜ਼ ਏਜੰਸੀ ਆਈਏਐੱਨਐੱਸ ਨੂੰ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ, ਰਾਜੇਂਦਰਨ ਨੇ 30 ਹੋਰ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਿਆ ਸੀ, ਜੋ ਪਟਾਕਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਓਵਰਟਾਈਮ ਕੰਮ ਕਰ ਰਹੇ ਸਨ। ਓਵਰਟਾਈਮ ਦੌਰਾਨ ਇਹ ਹਾਦਸਾ ਵਾਪਰਿਆ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 3 ਲੱਖ ਰੁਪਏ ਮੁਆਵਜ਼ਾ
ਧਮਾਕੇ ਵਿੱ 12 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਹਨ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3 ਲੱਖ ਰੁਪਏ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ 1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।



