ਆਨਲਾਈਨ ਡੈਸਕ, ਨਵੀਂ ਦਿੱਲੀ: ਨਿੱਜੀ ਖੇਤਰ ਦੇ HDFC ਬੈਂਕ ਨੇ ਚੋਣਵੀਆਂ ਮਿਆਦਾਂ ਲਈ MCLR ਦਰ ਵਿੱਚ 10 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਬੈਂਕ ਦੀ ਵੈੱਬਸਾਈਟ ਅਨੁਸਾਰ, ਨਵੀਆਂ ਦਰਾਂ 7 ਅਕਤੂਬਰ, 2023 ਤੋਂ ਲਾਗੂ ਹੋ ਗਈਆ ਹਨ।

HDFC Bank ਦੇ ਲੋਨ ਦੀ ਵਿਆਜ ਦਰਾਂ ’ਚ ਹੋਇਆ ਬਦਲਾਅ

HDFC Bank ਵਲੋਂ ਓਵਰਨਾਈਟ ਐੱਮਸੀਐੱਲਆਰ ਦੀ ਦਰ ਨੂੰ ਘਟਾ ਕੇ 8.60 ਫ਼ੀਸਦੀ ਕਰ ਦਿੱਤਾ ਗਿਆ ਹੈ। ਇਕ ਮਹੀਨੇ ਦਾ ਐੱਮਸੀਐੱਲਆਰ 8.65 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਤਿੰਨ ਮਹੀਨੇ ਦਾ MCLR 8.85 ਫ਼ੀਸਦੀ ਤੇ ਛੇ ਮਹੀਨੇ ਦਾ ਐੱਮਸੀਐੱਲਆਰ 9.10 ਫ਼ੀਸਦੀ ਕਰ ਦਿੱਤਾ ਗਿਆ ਹੈ।

ਇੱਕ ਸਾਲ ਦਾ MCLR ਜੋ ਕਿ ਬਹੁਤ ਸਾਰੇ ਗਾਹਕਾਂ ਦੇ ਹੋਮ ਲੋਨ ਨਾਲ ਜੁੜਿਆ ਹੋਇਆ ਹੈ। ਹੁਣ ਇਹ 9.20 ਫ਼ੀਸਦੀ ਹੋ ਗਿਆ ਹੈ। ਇਸ ਨਾਲ ਹੀ ਦੋ ਸਾਲਾਂ ਲਈ MCLR 9.20 ਫ਼ੀਸਦੀ ਹੈ। ਤਿੰਨ ਸਾਲਾਂ ਲਈ MCLR 9.25 ਫ਼ੀਸਦੀ ਹੋ ਗਿਆ ਹੈ।

ਕੀ ਹੁੰਦਾ ਹੈ MCLR?

MCLR ਉਹ ਨਿਊਨਤਮ ਦਰ ਹੁੰਦੀ ਹੈ ਜਿਸ ’ਤੇ ਬੈਂਕ ਆਪਣੇ ਗਾਹਕਾਂ ਨੂੰ ਲੋਨ ਦਿੰਦੇ ਹਨ। ਇਸ ਦੇ ਆਧਾਰ ’ਤੇ ਤਹਿ ਕੀਤਾ ਜਾਂਦਾ ਹੈ ਕਿ ਹੋਮ ਲੋਨ, ਪਰਸਨਲ ਲੋਨ ਤੇ ਕਾਰ ਵਿਆਜ਼ ਦਰ ਕੀ ਹੋਵੇਗੀ।

HDFC ਬੈਂਕ ਨੇ ਐੱਫਡੀ ’ਤੇ ਘੱਟ ਕੀਤਾ ਵਿਆਜ

HDFC ਬੈਂਕ ਵਲੋਂ ਕੁਝ ਚੋਣਵੀਆਂ ਮਿਆਦਾਂ ਦੀ ਐੱਫਡੀ ’ਤੇ ਵਿਆਜ ਦਰਾਂ ’ਚ ਕਟੌਤੀ ਕੀਤੀ ਗਈ ਹੈ। ਬੈਂਕ ਦੁਆਰਾ 7 ਦਿਨਾਂ ਤੋਂ ਲੈ ਕੇ 10 ਸਾਲਾਂ ਦੀ ਐੱਫਡੀ ’ਤੇ 3 ਫ਼ੀਸਦੀ ਤੋਂ ਲੈ ਕੇ 7.20 ਫ਼ੀਸਦੀ ਦਾ ਵਿਆਜ ਆਮ ਨਾਗਰਿਕਾਂ ਨੂੰ ਦਿੱਤਾ ਜਾ ਰਿਹਾ ਹੈ। ਉੱਥੇ ਹੀ ਸੀਨੀਅਰ ਨਾਗਰਿਕਾਂ ਨੂੰ 3.5 ਫ਼ੀਸਦੀ ਤੋਂ ਲੈ ਕੇ 7.75 ਫ਼ੀਸਦੀ ਦਾ ਵਿਆਜ ਦਿੱਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਆਰਬੀਆਈ ਵੱਲੋਂ ਨਵੀਂ ਮੁਦਰਾ ਨੀਤੀ ਦਾ ਐਲਾਨ ਕੀਤਾ ਗਿਆ ਸੀ। ਇਸ ‘ਚ ਰੇਪੋ ਰੇਟ ਨੂੰ ਕੋਈ ਬਦਲਾਅ ਨਹੀਂ ਰੱਖਿਆ ਗਿਆ ਸੀ।