ਪੱਤਰ ਪੇ੍ਰਰਕ, ਤਰਨਤਾਰਨ : ਸਰਹਾਲੀ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਵਿਖੇ ਰਾਤ ਸਮੇਂ ਦਾਖਲ ਹੋਏ ਅਣਪਛਾਤੇ ਵਿਅਕਤੀ ਵੱਲੋਂ ਸੈਂਟਰ ਹੈੱਡ ਟੀਚਰ ਦੇ ਦਫਤਰ ਅੰਦਰ ਕੀਮਤੀ ਸਮਾਨ ਨੂੰ ਅੱਗ ਲਗਾ ਦਿੱਤੀ ਗਈ। ਜਦੋਂਕਿ ਇਕ ਧਮਕੀ ਭਰੀ ਚਿੱਠੀ ਵੀ ਦਫਤਰ ਦੇ ਦਰਵਾਜੇ ‘ਤੇ ਚਿਪਕਾਈ ਗਈ। ਮੌਕੇ ‘ਤੇ ਪੁੱਜੀ ਥਾਣਾ ਸਰਹਾਲੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਿਸਦਾ ਪਤਾ ਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਰਛਪਾਲ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਵਰਨਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਸਰਹਾਲੀ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਤਾਇਨਾਤ ਹੈ। ਲੰਘੇ ਦਿਨ ਸਕੂਲ ‘ਚੋਂ ਛੁੱਟੀ ਹੋਣ ਉਪਰੰਤ ਸਾਰਾ ਸਟਾਫ ਚਲਾ ਗਿਆ। ਅਗਲੇ ਦਿਨ ਜਦੋਂ ਸਵੇਰੇ 7.50 ‘ਤੇ ਉਨਾਂ੍ਹ ਨੇ ਸਕੂਲ ਆ ਕੇ ਆਪਣਾ ਦਫਤਰ ਖੋਲਿ੍ਹਆ ਤਾਂ ਅੰਦਰ ਧੂੰਏ ਦੀ ਬਦਬੂ ਆ ਰਹੀ ਸੀ ਅਤੇ ਦਫਤਰ ਦਾ ਪਿਛਲਾ ਸ਼ੀਸ਼ਾ ਟੁੱਟਾ ਹੋਇਆ ਸੀ। ਜਦੋਕਿ ਦਫ਼ਤਰ ‘ਚ ਪਏ ਦੋ ਕੀ ਬੋਰਡ, ਇਕ ਪਿੰ੍ਟਰ, ਇਕ ਕੁਰਸੀ ਤੇ ਸਕੂਲ ਦਾ ਕੁਝ ਰਿਕਾਰਡ ਸਾੜ ਕੇ ਸੁਆਹ ਕਰ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਦਫ਼ਤਰ ਦੇ ਦਰਵਾਜੇ ‘ਤੇ ਇਕ ਨੋਟ ਵੀ ਚਿਪਕਾਇਆ ਸੀ ਜਿਸ ‘ਤੇ ਲਿਖਿਆ ਸੀ ਕਿ ‘ਇਕ ਭੱਜ ਗਿਆ ਹੈ, ਤੈਨੂੰ ਭੱਜਣ ਨਹੀਂ ਦੇਣਾ, ਅੱਜ ਤੇਰਾ ਖ਼ਾਤਮਾ ਸ਼ੁਰੂ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪੁੱਜੇ ਥਾਣਾ ਸਰਹਾਲੀ ਦੇ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਦੇ ਬਿਆਨ ਕਲਮਬੰਦ ਕਰ ਕੇ ਅਣਪਛਾਤੇ ਵਿਅਕਤੀ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਜਲਦ ਉਸਦਾ ਪਤਾ ਲਗਾ ਲਿਆ ਜਾਵੇਗਾ।



