ਸਟਾਫ਼ ਰਿਪੋਰਟਰ, ਬਰਨਾਲਾ : ਅਦਾਲਤ ਅਨੁਪਮ ਗੁਪਤਾ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬਰਨਾਲਾ ਵੱਲੋਂ ਸਲੀਮ ਖਾਨ ਵਾਸੀ ਵੜੈਚ ਪੱਤੀ, ਚੀਮਾ ਜੋਧਪੁਰ ਨੂੰ ਚੈਕ ਦੇ ਕੇਸ ‘ਚ 2 ਸਾਲ ਦੀ ਸਜ਼ਾ ਸਮੇਤ 8 ਲੱਖ 50 ਹਜ਼ਾਰ ਰੁਪਏ ਹਰਜ਼ਾਨਾ ਤੇ 6 ਫ਼ੀਸਦੀ ਸਾਲਾਨਾ ਵਿਆਜ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ। ਧੀਰਜ ਕੁਮਾਰ ਐਡਵੋਕੇਟ ਬਰਨਾਲਾ ਨੇ ਦੱਸਿਆ ਕਿ ਆਸ਼ਾ ਰਾਣੀ ਪਤਨੀ ਦੁਖਨਾ ਭਗਤ ਵਾਸੀ ਗਲੀ ਨੰਬਰ 5, ਸੇਖਾ ਰੋਡ, ਬਰਨਾਲਾ ਨੇ ਅਗਸਤ 2016 ‘ਚ 8 ਲੱਖ 50 ਹਜ਼ਾਰ ਰੁਪਏ ਸਲੀਮ ਖਾਨ ਨੂੰ ਉਧਾਰ ਦਿੱਤੇ ਸਨ ਤੇ ਰਕਮ ਵਾਪਸ ਕਰਨ ਦੀ ਇਵਜ਼ ‘ਚ ਸਲੀਮ ਖਾਨ ਨੇ ਇੱਕ ਚੈਕ ਰਕਮ ਦਿੱਤਾ ਸੀ, ਜੋ ਖਾਤੇ ‘ਚ ਰਕਮ ਘੱਟ ਹੋਣ ਕਾਰਨ ਚੈਕ ਡਿਸਆਨਰ ਹੋ ਗਿਆ। ਜੋ ਉਕਤ ਚੈਕ ਦੇ ਡਿਸਆਨਰ ਹੋਣ ਤੇ ਆਸ਼ਾ ਰਾਣੀ ਵੱਲੋਂ ਆਪਣੇ ਵਕੀਲ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਸਲੀਮ ਖਾਨ ਦੇ ਖ਼ਿਲਾਫ਼ ਇਕ ਕੰਪਲੇਂਟ ਜੇਰ ਦਫਾ 138 ਐੱਨਆਈ ਐਕਟ ਤਹਿਤ ਮਾਨਯੋਗ ਅਦਾਲਤ ਕੋਲ ਦਾਇਰ ਕੀਤੀ ਗਈ। ਜੋ ਅਦਾਲਤ ਵੱਲੋਂ ਮੁਦੱਈ ਧਿਰ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਸਲੀਮ ਖਾਨ ਨੇ ਜਾਣ-ਬੁੱਝ ਕੇ ਖਾਤੇ ‘ਚ ਰਕਮ ਘੱਟ ਹੋਣ ਕਾਰਨ ਚੈੱਕ ਜਾਰੀ ਕਰ ਕੇ ਜੁਰਮ ਕੀਤਾ ਹੈ, ਮੁਲਜ਼ਮ ਸਲੀਮ ਖਾਨ ਨੂੰ ਉਕਤ ਕੇਸ ‘ਚ 2 ਸਾਲ ਦੀ ਸਜ਼ਾ ਤੇ 8 ਲੱਖ 50 ਹਜ਼ਾਰ ਰੁਪਏ ਹਰਜ਼ਾਨਾ ਸਮੇਤ ਵਿਆਜ ਭਰਨ ਦਾ ਹੁਕਮ ਸੁਣਾਇਆ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


