ਕੈਲਗਰੀ,: ਕੈਨੇਡਾ ਦੀ ਨੈਸ਼ਨਲ ਹਾਕੀ ਲੀਗ ਦੇ ਮੈਚਾਂ ਦੌਰਾਨ ਅੰਗਰੇਜ਼ੀ ਵਿਚ ਕਮੈਂਟਰੀ ਕਰਨ ਵਾਲਾ ਹਰਨਰਾਇਣ ਸਿੰਘ ਪਹਿਲਾ ਸਿੱਖ ਬਣ ਗਿਆ ਹੈ। ਹਰਨਰਾਇਣ ਸਿੰਘ ਨੂੰ ਹੁਣ ਤਕ ਪੰਜਾਬੀ ਵਿਚ ਕਮੈਂਟਰੀ ਲਈ ਜਾਣਿਆ ਜਾਂਦਾ ਸੀ ਪਰ 31 ਸਾਲ ਦੇ ਸਿੱਖ ਨੌਜਵਾਨ ਨੇ ਗੋਰਿਆਂ ਦੇ ਬਰਾਬਰ ਕਮੈਂਟਰੀ ਕਰ ਕੇ ਇਤਿਹਾਸ ਸਿਰਜ ਦਿਤਾ। ਹਰਨਰਾਇਣ ਸਿੰਘ ਨੇ ਕਿਹਾ ਕਿ ਹਾਕੀ ਕੈਨੇਡੀਅਨ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਜੋ ਲੋਕਾਂ ਨੂੰ ਨੇੜੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਕੈਨੇਡਾ ਦੇ ਐਲਬਰਟਾ ਸੂਬੇ ਵਿਚ ਪਰਵਰਿਸ਼ ਹਾਸਲ ਕਰਨ ਵਾਲੇ ਹਰਨਰਾਇਣ ਸਿੰਘ ਦਾ ਕਹਿਣਾ ਸੀ ਕਿ 2008 ਤੋਂ ਪੰਜਾਬੀ ਵਿਚ ਕਮੈਂਟਰੀ ਸ਼ੁਰੂ ਹੋਈ ਸੀ ਅਤੇ ਉਹ ਪਿਛਲੇ ਸਾਲ ਸਟੈਨਲੇ ਕੱਪ ਦੌਰਾਨ ਕਮੈਂਟਰੀ ਦੇ ਵਿਲੱਖਣ ਅੰਦਾਜ਼ ਲਈ ਪਛਾਣਿਆ ਗਿਆ ਸੀ।
ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ