Skip to content
Thursday, October 29, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਸੈਕਰਾਮੈਂਟੋ ਇੰਟਰਨੈਸ਼ਨਲ ਕਬੱਡੀ ਕੱਪ ਬੇ-ਏਰੀਆ ਸਪੋਰਟਸ ਕਲੱਬ ਨੇ ਜਿੱਤਿਆ

By Admin Published 2 min read

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)-ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਵੱਲੋਂ ਕਰਵਾਏ ਗਏ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਐਤਕੀਂ ਜਿਥੇ ਸਾਨ੍ਹਾਂ ਦੇ ਭੇੜ ਦੇਖਣ ਨੂੰ ਮਿਲੇ, ਉਥੇ ਕੀਤੇ ਗਏ ਸੁਚੱਜੇ ਪ੍ਰਬੰਧਾਂ ਕਰਕੇ ਵਿਸ਼ਵ ਵਿਚ ਕਰਵਾਏ ਜਾਂਦੇ ਕਬੱਡੀ ਕੱਪਾਂ ਵਿਚ ਇਹ ਇੰਟਰਨੈਸ਼ਨਲ ਕਬੱਡੀ ਆਪਣਾ ਨਾਂਅ ਸ਼ੁਮਾਰ ਕਰਵਾ ਗਿਆ। ਸੈਕਰਾਮੈਂਟੋ ਵਿਚ ਕਰਵਾਏ ਇਸ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਵੱਖ-ਵੱਖ ਖਿੱਤਿਆਂ ‘ਚੋਂ ਚੋਟੀ ਦੀਆਂ ਕਬੱਡੀ ਟੀਮਾਂ ਨੇ ਸ਼ਮੂਲੀਅਤ ਕੀਤੀ, ਪਰ ਆਖਿਰ ‘ਚ ਬੇ-ਏਰੀਆ ਸਪੋਰਟਸ ਕਲੱਬ, ਸੈਂਟਰਲ ਵੈਲੀ ਸਪੋਰਟਸ ਕਲੱਬ ਮੋਡੈਸਟੋ ਨੂੰ ਹਰਾ ਕੇ ਪਹਿਲੇ ਸਥਾਨ ‘ਤੇ ਰਿਹਾ ਅਤੇ ਟਰਾਫੀ ਦੇ ਨਾਲ-ਨਾਲ 14 ਹਜ਼ਾਰ ਡਾਲਰ ਦਾ ਨਕਦ ਇਨਾਮ ਜਿੱਤਣ ਦਾ ਹੱਕਦਾਰ ਬਣਿਆ। 13 ਹਜ਼ਾਰ ਡਾਲਰ ਸੈਂਟਰਲ ਵੈਲੀ ਨੂੰ ਦੂਜਾ ਇਨਾਮ ਮਿਲਿਆ। ਤੀਜਾ ਇਨਾਮ 12 ਹਜ਼ਾਰ ਡਾਲਰ ਅਤੇ ਚੌਥਾ ਇਨਾਮ 11 ਹਜ਼ਾਰ ਡਾਲਰ ਦਾ ਦਿੱਤਾ ਗਿਆ। ਇਸ ਉਪਰੰਤ ਸਰਬੋਤਮ ਰੇਡਰ ਦਾ ਖਿਤਾਬ ਮੰਨਾ ਲਾਲਪੁਰੀਆ ਤੇ ਸਰਬੋਤਮ ਜਾਫੀ ਦਾ ਖਿਤਾਬ ਸੰਦੀਪ ਨੰਗਲ ਅੰਬੀਆਂ ਨੂੰ ਦਿੱਤਾ ਗਿਆ। ਇਸ ਇੰਟਰਨੈਸ਼ਨਲ ਕਬੱਡੀ ਕੱਪ ਦੌਰਾਨ ਅੰਡਰ-21 ਨੌਜਵਾਨਾਂ ਦੀ ਕਬੱਡੀ ਲਈ ਪਹਿਲਾ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਨੇ ਯੂਬਾਸਿਟੀ ਸਪੋਰਟਸ ਕਲੱਬ ਨੂੰ ਹਰਾ ਕੇ ਜਿੱਤਿਆ। ਇਸ ਦੌਰਾਨ ਪਹਿਲਾ ਇਨਾਮ 2100 ਡਾਲਰ, ਦੂਜਾ ਇਨਾਮ 1500 ਡਾਲਰ, ਤੀਜਾ ਇਨਾਮ 1 ਹਜ਼ਾਰ ਡਾਲਰ ਤੇ ਚੌਥਾ ਇਨਾਮ ਵੀ ਇਕ ਹਜ਼ਾਰ ਡਾਲਰ ਦਾ ਦਿੱਤਾ ਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp