ਨਵੀਂ ਦਿੱਲੀ : ਏਅਰ ਏਸ਼ੀਆ ਦੇ ਸੀਈਓ ਟੋਨੀ ਫਰਨਾਂਡੀਜ਼ ਦੀ ਇਤਰਾਜ਼ਯੋਗ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਬਿਨਾਂ ਸ਼ਰਟ ਦੇ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀਈਓ ਟੋਨੀ ਫਰਨਾਂਡੀਜ਼ ਬਿਨਾਂ ਸ਼ਰਟ ਪਹਿਨੇ ਪ੍ਰਬੰਧਕੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ, ਜਿਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਦਰਅਸਲ ਸੀਈਓ ਫਰਨਾਂਡੀਜ਼ ਇਕ ਆਨਲਾਈਨ ਮੀਟਿੰਗ ਵਿੱਚ ਬੈਠੇ ਹਨ ਤੇ ਉਹ ਬਿਨਾਂ ਸ਼ਰਟ ਦੇ ਮਸਾਜ਼ ਕਰਵਾ ਰਹੇ ਹਨ।

ਟੋਨੀ ਫਰਨਾਂਡੀਜ਼ ਨੇ ਇਸ ਫੋਟੋ ਨੂੰ ਆਪਣੇ ਲਿੰਕਡਇਨ ਅਕਾਊਂਟ ‘ਤੇ ਸ਼ੇਅਰ ਕਰਦਿਆਂ ਕਿਹਾ ਕਿ ਇਹ ਇਕ ਤਣਾਅ ਭਰਿਆ ਹਫ਼ਤਾ ਸੀ ਅਤੇ ਵੇਰਾਨਿਤਾ ਜੋਸੇਫਿਨ ਨੇ ਮਾਲਿਸ਼ ਦਾ ਸੁਝਾਅ ਦਿੱਤਾ। ਇੰਡੋਨੇਸ਼ੀਆ ਤੇ ਏਅਰ ਏਸ਼ੀਆ ਸੱਭਿਆਚਾਰ ਨਾਲ ਪਿਆਰ ਹੈ ਕਿ ਮੈਂ ਮਾਲਿਸ਼ ਕਰ ਸਕਦਾ ਹਾਂ ਤੇ ਪ੍ਰਬੰਧਨ ਮੀਟਿੰਗ ਕਰ ਸਕਦਾ ਹਾਂ।

ਅਸੀਂ ਬਹੁਤ ਤਰੱਕੀ ਕਰ ਰਹੇ ਹਾਂ ਅਤੇ ਮੈਂ ਹੁਣ ਕੈਪੀਟਲ ਏ ਢਾਂਚੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਆਉਣ ਵਾਲੇ ਦਿਲਚਸਪ ਦਿਨ ਟੋਨੀ ਫਰਨਾਂਡੇਜ਼ ਨੇ ਲਿੰਕਡਇਨ ‘ਤੇ ਲਿਖਿਆ, ‘ਸਾਨੂੰ ਉਸ ‘ਤੇ ਮਾਣ ਹੈ, ਜੋ ਅਸੀਂ ਬਣਾਇਆ ਹੈ ਅਤੇ ਅਸੀਂ ਕਦੇ ਵੀ ਇਸ ਦੇ ਅੰਤ ਵੱਲ ਧਿਆਨ ਨਹੀਂ ਦਿੱਤਾ ਹੈ।’