ਵਰਿੰਦਰ ਲਵਲੀ, ਕਰਤਾਰਪੁਰ : ਰਾਸ਼ਟਰਪਤੀ ਦ੍ੌਪਦੀ ਮੁਰਮੂ ਵੱਲੋਂ ਮੁਹਿੰਮ ਦਾ ਵਰਚੂਅਲ ਆਗਾਜ਼ ਕਰਨ ਦੇ ਸਮਾਗਮ ‘ਚ ਬਲਾਕ ਕਰਤਾਰਪੁਰ ਤੇ ਸਾਰੇ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿਖੇ ਸਿਹਤ ਮੁਲਾਜ਼ਮਾਂ, ਆਂਗਨਵਾੜੀ ਵਰਕਰਾਂ, ਜਨ ਪ੍ਰਤੀਨਿਧੀਆਂ ਨੇ ਇਸ ਉਦਘਾਟਨ ਸਮਾਗਮ ‘ਚ ਆਨਲਾਈਨ ਸ਼ਿਰਕਤ ਕੀਤੀ। ਐੱਸਐੱਮਓ ਡਾ. ਸਤਵਿੰਦਰ ਕੌਰ ਨੇ ਦੱਸਿਆ ਕਿ ਦੇਸ਼ ਭਰ ‘ਚ ਆਯੁਸ਼ਮਾਨ ਭਵ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ ਤੱਕ ਚਲਾਈ ਜਾਵੇਗੀ। ਇਸ ‘ਚ ਪ੍ਰਸ਼ਾਸ਼ਨਿਕ ਵਿਭਾਗ ਤੇ ਸਿਹਤ ਵਿਭਾਗ ਮਿਲ ਕੇ ਕੰਮ ਕਰਨਗੇ। ਬੀਈਈ ਰਾਕੇਸ਼ ਸਿੰਘ ਨੇ ਦੱਸਿਆ ਕਿ ਆਯੁਸ਼ਮਾਨ ਭਵ ਮੁਹਿੰਮ ਲੋਕਾਂ ਨੂੰ ਸਿਹਤ ਸਕੀਮਾਂ ਬਾਰੇ ਦੱਸਣ ਦੇ ਨਾਲ-ਨਾਲ ਇਹ ਵੀ ਦੱਸੇਗੀ ਕਿ ਇਹ ਸਹੂਲਤਾਂ ਕਿਸ ਸਿਹਤ ਸੰਸਥਾ ‘ਚ ਮਿਲ ਸਕਦੀਆਂ ਹਨ। ਇਸ ਦੇ ਨਾਲ-ਨਾਲ ਹਰੇਕ ਵਿਅਕਤੀ ਦਾ ਆਨਲਾਈਨ ਹੈਲਥ ਰਿਕਾਰਡ ਬਣਾਉਣ ਲਈ ਆਭਾ ਆਈਡੀ ਬਣਾਈ ਜਾਵੇਗੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


