ਪੱਤਰ ਪੇ੍ਰਰਕ, ਪਾਂਸ਼ਟਾ : ਵਾਤਾਵਰਨ ਦੀ ਸ਼ੁੱਧਤਾ ਲਈ ਬੂਟਿਆਂ ਦੀ ਬਹੁਤ ਮਹੱਤਤਾ ਹੈ। ਕਾਰਖਾਨਿਆਂ ਅਤੇ ਗੱਡੀਆਂ ਦੇ ਧੂੰਏਂ ਨਾਲ ਹਰ ਪਾਸੇ ਵਾਤਾਵਰਨ ਵੱਡੀ ਪੱਧਰ ‘ਤੇ ਗੰਧਲਾ ਹੋਇਆ ਪਿਆ ਹੈ। ਜਿਸ ਨਾਲ ਆਮ ਲੋਕਾਂ ਨੂੰ ਸਾਹ ਲੈਣ ਵਿਚ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਦਾ ਇੱਕੋ ਇੱਕ ਮੁੱਖ ਹਲ ਵੱਡੀ ਗਿਣਤੀ ‘ਚ ਬੂਟਿਆਂ ਦਾ ਹੋਣਾ ਜ਼ਰੂਰੀ ਹੈ। ਇਸ ਨੂੰ ਮੁੱਖ ਰੱਖਦਿਆਂ ਐੱਲਆਈਸੀ ਵਲੋਂ ਪੀਏਐੱਲ ਸਕੀਮ ਅਧੀਨ ਬੂਟੇ ਲਾਏ ਜਾ ਰਹੇ ਹਨ। ਇਸ ਸਕੀਮ ਅਧੀਨ ਸੀਨੀਅਰ ਬ੍ਾਂਚ ਮੈਨੇਜਰ ਫਗਵਾੜਾ ਸੁਖਦੀਪ ਬਜਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਮਾ ਅਭਿਕਰਤਾ ਰਾਮ ਪਾਲ ਮੱਟੂ ਸਾਹਨੀ ਵੱਲੋਂ ਵੱਖ-ਵੱਖ ਸਾਂਝੀਆਂ ਥਾਵਾਂ ‘ਤੇ ਵੱਖ-ਵੱਖ ਕਿਸਮਾਂ ਦੇ 151 ਬੂਟੇ ਲਾਏ ਗਏ। ਪਿੰਡ ਲੱਖਪੁਰ ਵਿਖੇ ਭਗਤਾਂ ਦੀ ਕੁਟੀਆ ਵਾਲੇ ਸਥਾਨ ‘ਤੇ ਵੀ ਇਸ ਸਕੀਮ ਅਧੀਨ ਸਵਾਮੀ ਪੇ੍ਮਾ ਨੰਦ ਜੀ ਦੀ ਅਗਵਾਈ ‘ਚ ਨਿੰਮ ਦੇ ਅਤੇ ਹੋਰ ਬੂਟੇ ਲਾਏ ਗਏ। ਬਾਬਾ ਪੇ੍ਮਾ ਨੰਦ ਜੀ ਨੇ ਇਸ ਮੌਕੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਕੋਈ ਵੀ ਬੂਟਾ ਕੱਟਣਾ ਨਹੀਂ ਚਾਹੀਦਾ, ਸਗੋਂ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ, ਤਾਂ ਜੋ ਵਾਤਾਵਰਨ ਸ਼ੁੱਧ ਹੋ ਸਕੇ ਅਤੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਰੇਸ਼ਮ ਸਿੰਘ ਲੱਖਪੁਰ, ਰਣਦੀਪ ਸਿੰਘ ਰਾਣਾ ਤੇ ਹੋਰ ਪਤਵੰਤੇ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



