ਅਸੀਂ ਜਨਤਾ ਲਈ ਲੜ ਰਹੇ ਹਾਂ, ਮੋਦੀ ਦੇ ਸੁਪਨਿਆਂ ਲਈ ਨਹੀਂ : ਊਧਵ

ਮੁੰਬਈ :-ਲੋਕ ਸਭਾ ਸੀਟਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੂਸਰੇ ਸਭ ਤੋਂ ਵੱਡੇ ਸੂਬੇ ਮਹਾਰਾਸ਼ਟਰ ‘ਚ ਭਾਜਪਾ ਅਤੇ ਸਹਿਯੋਗੀ ਸ਼ਿਵ ਸੈਨਾ ਦੇ ਵਿਚਕਾਰ ਤਣਾਅ ਅਤੇ ਮਤਭੇਦ ਇਸ ਹੱਦ ਤੱਕ ਵਧ ਗਏ ਹਨ ਕਿ ਦੋਵਾਂ ਦੇ ਗਠਜੋੜ ਦਾ ਭਵਿੱਖ ਖ਼ਤਰੇ ‘ਚ ਹੈ। ਆਮ ਚੋਣਾਂ ‘ਚ ਹੁਣ ਇੱਕ ਸਾਲ ਤੋਂ ਵੀ ਘੱਟ ਸਮਾਂ ਹੈ, ਪਰ ਦੋਵੇਂ ਕੱਟੜ ਵਿਰੋਧੀਆਂ ਦੀ ਤਰ੍ਹਾਂ ਵਿਹਾਰ ਕਰ ਰਹੇ ਰਹੇ ਹਨ। ਸ਼ਿਵ ਸੈਨਾ ਨੇ ਜਿੱਥੇ ਸੋਮਵਾਰ ਨੂੰ ਆਪਣੇ ਅਖ਼ਬਾਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਬੋਲਿਆ ਹੈ, ਉਥੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਐਤਵਾਰ ਨੂੰ ਵਰਕਰਾਂ ਨੂੰ ਇਕੱਲੇ ਚੋਣ ਲੜਨ ਦੀ ਤਿਆਰੀ ਕਰਨ ਨੂੰ ਕਹਿ ਚੁੱਕੇ ਹਨ।
‘ਸਾਮਨਾ’ ‘ਚ ਊਧਵ ਠਾਕਰੇ ਨੇ ਕਿਹਾ, ‘ਅਸੀਂ ਮੋਦੀ ਦੇ ਸੁਪਨਿਆਂ ਲਈ ਨਹੀਂ, ਆਮ ਆਦਮੀ ਦੇ ਸੁਪਨਿਆਂ ਲਈ ਲੜ ਰਹੇ ਹਾਂ।’ ਉਹਨਾ ਆਪਣੇ ਇੰਟਰਵਿਊ ‘ਚ ਅਮਿਤ ਸ਼ਾਹ ‘ਤੇ ਵੀ ਟਿੱਪਣੀ ਕੀਤੀ। ਠਾਕਰੇ ਨੇ ਇਹ ਵੀ ਕਿਹਾ ਕਿ ਸ਼ਿਕਾਰ ਤਾਂ ਉਹ ਹੀ ਕਰਨਗੇ, ਪਰ ਇਸ ਲਈ ਉਹ ਦੂਸਰਿਆਂ ਦੀ ਬੰਦੂਕ ਦਾ ਇਸਤੇਮਾਲ ਨਹੀਂ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਬੁਲੇਟ ਟਰੇਨ ਯੋਜਨਾ ਦੇ ਵਿਰੋਧ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਠਾਕਰੇ ਨੇ ਕਿਹਾ, ‘ਮੈਂ ਮੋਦੀ ਸੁਪਨਿਆਂ ਲਈ ਨਹੀਂ, ਬਲਕਿ ਮੇਰੇ ਦੇਸ਼ ਦੀ ਆਮ ਜਨਤਾ ਦੇ ਸੁਪਨਿਆਂ ਲਈ ਲੜ ਰਿਹਾ ਹਾਂ। ਪਹਿਲਾਂ ਉਹ ਮੁੰਬਈ ਦੇ ਹੀਰਾ ਵਪਾਰੀਆਂ ਨੂੰ ਗੁਜਰਾਤ ਲੈ ਗਏ। ਏਅਰ ਇੰਡੀਆ ਨੂੰ ਵੀ ਹਟਾ ਦਿੱਤਾ ਗਿਆ। ਮੁੰਬਈ ਦੇ ਕਿੰਨੇ ਲੋਕ ਬੁਲੇਟ ਟਰੇਨ ਨਾਲ ਅਹਿਮਦਾਬਾਦ ਜਾਣ ਦੀ ਜ਼ਰੂਰਤ ਰੱਖਦੇ ਹਨ? ਇਸ ਦੇ ਬਜਾਇ ਨਾਗਪੁਰ -ਮੁੰਬਈ ਨੂੰ ਬੁਲੇਟ ਟਰੇਨ ਰਾਹੀਂ ਜੋੜਿਆ ਜਾਵੇ।’ ਬੇਭਰੋਸਗੀ ਮਤੇ ਦੌਰਾਨ ਭਾਜਪਾ ਦੇ ਨਾਲ ਵਿਸ਼ਵਾਸ਼ਘਾਤ ਦੇ ਸਵਾਲ ‘ਤੇ ਠਾਕਰੇ ਨੇ ਕਿਹਾ ਕਿ ਸ਼ਿਵ ਸੈਨਾ ਕਿਸੇ ਨਾਲ ਵੀ ਵਿਸ਼ਵਾਸਘਾਤ ਨਹੀਂ ਕਰਦੀ। ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਚੰਦਰਬਾਬੂ ਨਾਇਡੂ ਲਿਆਏ ਸਨ, ਸ਼ਿਵ ਸੈਨਾ ਨਹੀਂ, ਜਦਕਿ ਚੰਦਰਬਾਬੂ ਖੁਦ ਲੋਕ ਸਭਾ ਅਤੇ ਰਾਜ ਸਭਾ ਦੀ ਚੋਣ ਭਾਜਪਾ ਦੇ ਨਾਲ ਮਿਲ ਕੇ ਲੜ ਚੁੱਕੇ ਹਨ। ਭਾਜਪਾ ਦੇ ਨਾਲ ਸੱਤਾ ‘ਚ ਬਣੇ ਰਹਿਣ ਦੇ ਸਵਾਲ ‘ਤੇ ਠਾਕਰੇ ਨੇ ਕਿਹਾ ਕਿ ਇਸ ਦਾ ਇਸਤੇਮਾਲ ਜਨਤਾ ਦੇ ਹਿੱਤ ਲਈ ਕਰ ਰਹੇ ਹਾਂ। ਉਨ੍ਹਾ ਕਿਹਾ ਕਿ ਸਰਕਾਰ ‘ਚ ਰਹਿ ਕੇ ਉਨ੍ਹਾ ਦੀ ਪਾਰਟੀ ਭਾਜਪਾ ‘ਤੇ ਰੋਕ ਲਾ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.