Skip to content
Thursday, October 29, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਘੁਟਾਲੇਬਾਜ਼ ਮੇਹੁਲ ਚੋਕਸੀ ਨੂੰ ਵੀ ਸਤਾ ਰਿਹੈ ਭੀੜ ਤੰਤਰ ਦਾ ਡਰ

By Admin Published 2 min read

ਨਵੀਂ ਦਿੱਲੀ:-ਪੰਜਾਬ ਨੈਸ਼ਨਲ ਬੈਂਕ ‘ਚ 14 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ੀ ਅਤੇ ਗੀਤਾਂਜਲੀ ਜੇਮਸ ਦੇ ਪ੍ਰਮੋਟਰ ਮੇਹੁਲ ਚੋਕਸੀ ਨੇ ਭਾਰਤ ‘ਚ ਕਾਨੂੰਨ ਦੇ ਕਟਹਿਰੇ ਤੋਂ ਬਚਣ ਲਈ ਹੁਣ ਨਵਾਂ ਪੈਂਤੜਾ ਚੱਲਿਆ ਹੈ। ਚੋਕਸੀ ਨੇ ਭੀੜ ਤੰਤਰ ਦਾ ਸ਼ੱਕ ਜ਼ਾਹਰ ਕਰਦੇ ਹੋਏ ਸਪੈਸ਼ਲ ਕੋਰਟ ਤੋਂ ਆਪਣੇ ਖਿਲਾਫ਼ ਜਾਰੀ ਗੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀ ਐੱਮ ਐੱਲ ਏ) ਕੋਰਟ ਨੇ ਮਾਰਚ ਅਤੇ ਜੁਲਾਈ ‘ਚ ਚੋਕਸੀ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਪੀ ਐੱਨ ਬੀ ਘੁਟਾਲੇ ਦਾ ਖੁਲਾਸਾ ਹੋਣ ਤੋਂ ਪਹਿਲਾਂ ਹੀ ਚੋਕਸੀ ਦੇਸ਼ ਛੱਡ ਕੇ ਦੌੜ ਗਿਆ ਸੀ। ਇਸ ਮਾਮਲੇ ‘ਚ ਦੋਸ਼ੀ ਉਸ ਦਾ ਭਾਣਜਾ ਨੀਰਵ ਮੋਦੀ ਵੀ ਫਰਾਰ ਹੈ।
ਸਪੈਸ਼ਲ ਕੋਰਟ ‘ਚ ਦਾਖਲ ਪਟੀਸ਼ਨ ‘ਚ ਚੋਕਸੀ ਨੇ ਭਾਰਤ ਵਾਪਸੀ ‘ਤੇ ਆਪਣੇ ਸਾਬਕਾ ਕਰਮਚਾਰੀਆਂ, ਕਰਜ਼ਦਾਤਾਵਾਂ ਤੋਂ ਇਲਾਵਾ ਜੇਲ੍ਹ ਸਟਾਫ਼ ਅਤੇ ਹੋਰ ਕੈਦੀਆਂ ਤੋਂ ਜਾਨ ਨੂੰ ਖ਼ਤਰਾ ਦੱਸਿਆ ਹੈ।
ਉਸ ਨੇ ਕਿਹਾ ਕਿ ਭਾਰਤ ‘ਚ ਭੀੜ ਤੰਤਰ ਦੀਆਂ ਘਟਨਾਵਾਂ ਵਧ ਰਹੀਆਂ ਹਨ। ਹਾਲ ਹੀ ਸਮੇਂ ‘ਚ ਆਮ ਜਨਤਾ ਸੜਕਾਂ ‘ਤੇ ਹੀ ਫੈਸਲਾ ਕਰਨ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੀ ਹੈ। ਅਪੀਲ ‘ਚ ਕਿਹਾ ਗਿਆ ਹੈ ਕਿ ਚੋਕਸੀ ਨੇ ਕਦੀ ਜਾਂਚ ਤੋਂ ਦੂਰੀ ਨਹੀਂ ਬਣਾਈ। ਜਾਂਚ ਏਜੰਸੀਆਂ ਨੇ ਜੋ ਵੀ ਪੁੱਛਿਆ ਹੈ, ਉਸ ਦਾ ਜਵਾਬ ਦਿੱਤਾ ਹੈ। ਇਹ ਵੀ ਲਿਖਿਆ ਹੈ ਕਿ ਜੇ ਚੋਕਸੀ ਨੂੰ ਭਾਰਤ ਲਿਆਂਦੇ ਜਾਣ ਤੋਂ ਬਾਅਦ ਜੇਲ੍ਹ ‘ਚ ਰੱਖਿਆ ਜਾਂਦਾ ਹੈ ਤਾਂ ਜੇਲ੍ਹ ਸਟਾਫ਼ ਤੋਂ ਖ਼ਤਰਾ ਰਹੇਗਾ।
ਅਪੀਲ ‘ਚ ਕਿਹਾ ਗਿਆ ਹੈ ਕਿ ਖ਼ਰਾਬ ਸਿਹਤ, ਪਾਸਪੋਰਟ ਰੱਦ ਹੋਣ ਅਤੇ ਜਾਨ ‘ਤੇ ਖ਼ਤਰੇ ਕਾਰਨ ਵਰਗੀਆਂ ਸਥਿਤੀਆਂ ਦੀ ਵਜ੍ਹਾ ਕਾਰਨ ਚੋਕਸੀ ਭਾਰਤ ਨਹੀਂ ਆ ਰਿਹਾ। ਸਪੈਸ਼ਲ ਪੀ ਐੱਮ ਐੱਲ ਏ ਜੱਜ ਐੱਮ ਐੱਸ ਆਜ਼ਮੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਚੋਕਸੀ ਦੀ ਅਪੀਲ ‘ਤੇ ਆਪਣਾ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ ‘ਚ ਅਗਲੀ ਸੁਣਵਾਈ 18 ਅਗਸਤ ਨੂੰ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp