ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਪਿਛਲੇ ਮਹੀਨੇ ਤੋਂ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਵਿਖੇ ਦਰਿਆ ਬਿਆਸ ਦਾ ਪਾਣੀ ਵੱਧਣ ਕਾਰਨ ਆਰਜੀ ਬੰਨ੍ਹ ਟੁੱਟ ਗਿਆ ਸੀ, ਜਿਸ ਨਾਲ ਇਸ ਇਲਾਕਾ ਹੜ੍ਹ ਦੀ ਲਪੇਟ ‘ਚ ਆ ਗਿਆ। ਖੇਤਾਂ ‘ਚ ਲਾਈਆਂ ਫਸਲਾਂ ਤੇ ਪਸ਼ੂਆਂ ਦਾ ਚਾਰਾ ਵੀ ਬਰਬਾਦ ਹੋ ਗਿਆ ਸੀ। ਪਾਣੀ ਦੀ ਮਾਰ ਕਾਰਨ ਪਿੰਡ ਆਹਲੀ ਕਲਾਂ ਨੇੜੇ ਟੁੱੱਟੇ ਹੋਏ ਬੰਨ੍ਹ ਨੂੰ ਮਕੰਮਲ ਕਰਨ ਲਈ ਵੱਖ-ਵੱਖ ਸੰਤਾਂ ਮਹਾਪੁਰਖਾਂ ਤੋਂ ਇਲਾਵਾ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਆਪਣੀਆਂ ਸੰਗਤਾਂ ਦੇ ਸਹਿਯੋਗ ਨਾਲ ਦਿਨ ਰਾਤ ਚਲਾਏ ਜਾ ਰਹੇ ਕਾਰਜ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਦਰਿਆ ਬਿਆਸ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਇਹ ਸੇਵਾਵਾਂ ਰੋਕੀਆਂ ਗਈਆਂ ਸਨ ਜਿਸ ਨੂੰ ਹੁਣ ਮੁੜ ਚਾਲੂ ਕੀਤਾ ਗਿਆ ਹੈ। ਪਿੰਡ ਆਹਲੀ ਕਲਾਂ ਦੇ ਨੇੜੇ ਆਰਜ਼ੀ ਬੰਨ੍ਹ ਦਾ ਜੋ ਪਾੜ ਪਿਆ ਸੀ, ਉਹ ਤਕਰੀਬਨ 10 ਏਕੜ ਤੋਂ ਵੱਧ ਹੈ ਅਤੇ ਇਸ ਦੀ ਡੂੰਘਾਈ 15 ਫੁੱਟ ਦੇ ਕਰੀਬ ਹੈ। ਪਾੜ ਨੂੰ ਪੂਰਨ ਲਈ ਇਲਾਕੇ ਭਰ ਦੀਆਂ ਸੰਗਤਾਂ ਇਨ੍ਹਾਂ ਕਾਰਜਾਂ ਵਿੱਚ ਵੱਡੀ ਗਿਣਤੀ ਵਿੱਚ ਸੇਵਾ ਕਰ ਰਹੀਆਂ ਹਨ ਅਤੇ ਮਿੱਟੀ ਦੇ ਬੋਰੇ ਲਗਾਤਾਰ ਭਰੇ ਜਾ ਰਹੇ ਹਨ। ਇਸ ਇਲਾਕੇ ਦਾ ਬੰਨ੍ਹ ਬੱਜਣ ਨਾਲ ਕਿਸਾਨ ਕਣਕ ਬੀਜ ਸਕਣਗੇ। ਹੜ੍ਹ ਪ੍ਰਭਾਵਿਤ ਖੇਤਰ ਵਿਚ ਵਾਹੀਯੋਗ ਖੇਤਾਂ ਵਿਚ 5 ਫੁੱਟ ਤੋਂ ਵੀ ਵੱਧ ਰੇਤਾ ਭਰ ਗਈ ਹੈ, ਜਿਸ ਨੂੰ ਬਾਹਰ ਕੱਢਣਾ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਹੈ, ਕਿਉਂਕਿ ਰੇਤਾ ਕੱਢਣ ਤੋਂ ਬਿਨਾਂ ਉਕਤ ਸਥਾਨ ‘ਤੇ ਫਸਲ ਨਹੀਂ ਬੀਜੀ ਜਾ ਸਕੇਗੀ। ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਸੇਵਾ ਦੇ ਚੱਲ ਰਹੇ ਇਨ੍ਹਾਂ ਮਹਾਨ ਕਾਰਜਾਂ ‘ਚ ਇਲਾਕੇ ਭਰ ਦੀ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



