ਸੁਖਦੇਵ ਗਰਗ, ਜਗਰਾਓਂ : ਪਿੰਡ ਸਵੱਦੀ ਖ਼ੁਰਦ ਤੋਂ ਨੌਂ ਗਜੀਆ ਪੀਰ, ਤਪ ਅਸਥਾਨ ਬਾਬਾ ਨੰਦ ਸਿੰਘ ਤੇ ਜੀਵਨ ਜੋਤ ਨਰਸਿੰਗ ਕਾਲਜ ਵਾਲੀ ਦਾ ਜਿਹੜਾ ਕੰਮ ਲੰਮੇ ਸਮੇਂ ਤੋਂ ਰੁਕਿਆ ਹੋਇਆ ਸੀ ਉਹ ਸ਼ੁੱਕਰਵਾਰ ਸ਼ੁਰੂ ਹੋਇਆ।

ਜੀਵਨ ਜੋਤ ਨਰਸਿੰਗ ਇੰਸਟੀਚਿਊਟ ਦੇ ਚੇਅਰਮੈਨ ਡਾ. ਪਰਮਿੰਦਰ ਸਿੰਘ ਨੇ ਦੱਸਿਆ ਸੜਕ ਨਾ ਬਣਨ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਸਰਪੰਚ ਜਸਵਿੰਦਰ ਸਿੰਘ ਤੇ ਭਜਨ ਸਿੰਘ ਸਵੱਦੀ ਖ਼ੁਰਦ ਨੇ ਸੜਕ ‘ਤੇ ਲੁੱਕ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਡਾ. ਪਰਮਿੰਦਰ ਸਿੰਘ ਨੇ ਸਰਪੰਚ ਜਸਵਿੰਦਰ ਸਿੰਘ ਤੇ ਬਾਬਾ ਨੰਦ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਚਿਰਾਂ ਤੋਂ ਰੁਕੇ ਹੋਏ ਕੰਮ ਨੂੰ ਨੇਪਰੇ ਚਾੜਿ੍ਹਆ। ਇਸ ਮੌਕੇ ਪ੍ਰਦੀਪ ਕੁਮਾਰ ਤੇ ਹੋਰ ਹਾਜ਼ਰ ਸਨ।