ਜਸਵੀਰ ਸਿੰਘ ਬੰਗਾ, ਲੁਧਿਆਣਾ
ਸਤਲੁਜ ਕਲੱਬ ਲੁਧਿਆਣਾ ਵਿਖੇ ਲੁਧਿਆਣਾ ਫ਼ਸਟ ਕਲੱਬ ਵੱਲੋਂ ਸੇਵਾਮੁਕਤ ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ ਜਸਵੰਤ ਸਿੰਘ ਦੇ ਸਨਮਾਨ ‘ਚ ਰਾਤਰੀ ਭੋਜ ਦਿੱਤਾ ਗਿਆ। ਇਸ ਸਮੇਂ ਲੁਧਿਆਣਾ ਫ਼ਸਟ ਕਲੱਬ ਦੇ ਮੈਂਬਰਾਂ ਨੇ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿਚ ਜਸਵੰਤ ਸਿੰਘ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ, ਸ਼ਾਲ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਵੀਰ ਚੱਕਰ ਜੇਤੂ ਸੇਵਾਮੁਕਤ ਕਰਨਲ ਐੱਚਐੱਸ ਕਾਹਲੋਂ, ਸੇਵਾਮੁਕਤ ਮੇਜਰ ਆਈਐੱਸ ਸੰਧੂ, ਕ੍ਰਿਸ਼ਨ ਕਾਂਸਲ, ਡੀਐੱਸ ਮਲਹੋਤਰਾ, ਮਹਿੰਦਰ ਸਿੰਘ, ਜੋਗਾ ਸਿੰਘ ਮਾਨ ਉੱਘੇ ਸਨਅਤਕਾਰ, ਐੱਸਕੇ ਗੁਪਤਾ, ਅਸ਼ਵਨੀ ਕੁਮਾਰ, ਪੰਕਜ ਪ੍ਰਭਾਕਰ, ਐਗਜ਼ੈਕਟਿਵ ਮੈਂਬਰ ਐੱਸਐੱਸ ਬੇਦੀ, ਵਿਨੋਦ ਤਲਵਾੜ, ਮੁਕੇਸ਼ ਸੂਦ, ਆਰਐੱਸ ਖੋਖਰ, ਸੁਰਜੀਤ ਸਿੰਘ ਮਣਕੂ, ਸੇਵਾਮੁਕਤ ਕਰਨਲ ਜੁਗਰਾਜ ਸਿੰਘ ਸਿੱਧੂ ਹਾਜ਼ਰ ਸਨ। ਉਪਰੋਕਤ ਕਲੱਬ ਮੈਂਬਰਾਂ ਨੇ ਸ਼ਹਿਰਵਾਸੀਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਉਨਾਂ੍ਹ ਕਿਹਾ ਕਿ ਪ੍ਰਦੂਸ਼ਣ ਨਾਲ ਪੰਜਾਬ ਪਹਿਲਾਂ ਹੀ ਬੁਰੀ ਤਰਾਂ੍ਹ ਲਪੇਟ ਵਿਚ ਆਇਆ ਹੋਇਆ ਹੈ। ਲੋਕ ਬਿਮਾਰੀਆਂ ਦਾ ਸ਼ਿਕਾਰ ਹੋਇਆ ਹੈ। ਦੀਵਾਲੀ ਸ਼੍ਰੀਰਾਮ ਜੀ ਦੇ ਅਯੁੱਧਿਆ ਵਾਪਸ ਜਿੱਤ ਕੇ ਆਉਣ ਦੀ ਖ਼ੁਸ਼ੀ ਵਿਚ ਮਨਾਈ ਜਾਂਦੀ ਹੈ। ਖੁਸ਼ੀਆਂ ਸਾਂਝੀਆਂ ਕਰਨ ਲਈ ਸਾਨੂੰ ਫਰੂਟ, ਫਲ, ਪਿਆਰੇ ਸ਼ਬਦਾਂ, ਵਧਾਈਆਂ ਆਦਿ ਦੇ ਕੇ ਖ਼ੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਉਨਾਂ੍ਹ ਕਿਹਾ ਕਿ ਸਰਕਾਰ ਅਤੇ ਸਮਾਜ ਮਿਲ ਕੇ ਹੀ ਪ੍ਰਦੂਸ਼ਣ ਮੁਕਤ ਸਮਾਜ ਬਣਾ ਸਕਦੇ ਹਨ, ਲੋੜ ਹੈ ਅਸੀਂ ਆਪਣੇ ਅੰਦਰੋਂ ਈਰਖਾ, ਵੈਰ, ਵਿਰੋਧ ਖ਼ਤਮ ਕਰਕੇ ਪਿਆਰ ਭਰੇ ਸਮਾਜ ਦੀ ਸਿਰਜਣਾ ਕਰੀਏ।


