ਵੀਰਪਾਲ ਭਗਤਾ, ਭਗਤਾ ਭਾਈਕਾ

ਸਾਹਿਤਕ ਮੰਚ ਭਗਤਾ ਵੱਲੋਂ ਸਥਾਨਕ ਸ਼ਹਿਰ ਵਿਚ ਯੁੱਗ ਕਵੀ ‘ਪਾਸ਼’ ਦੀ ਯਾਦ ਵਿਚ ਸਮਾਗਮ ਕੀਤਾ ਗਿਆ। ਇਸ ਸਮੇਂ ਮੰਚ ਦੇ ਪ੍ਰਧਾਨ ਬਲੌਰ ਸਿੰਘ ਸਿੱਧੂ ਅਤੇ ਸਰਪ੍ਰਸਤ ਤਰਲੋਚਨ ਸਿੰਘ ਗੰਗਾ ਦੀ ਅਗਵਾਈ ‘ਚ ਪੰਜਾਬੀ ਸਾਹਿਤ ਦੇ ਪਿਛਲੇ ਸਮੇਂ ਵਿਚ ਵਿਛੜ ਚੁੱਕੇ ਲੇਖਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਨ੍ਹਾਂ ਕਿਹਾ ਕਿ ਲੇਖਕ ਦੇਸ ਰਾਜ ਕਾਲੀ, ਕਾਮਰੇਡ ਬਾਰੂ ਸਤਵਰਗ, ਗ਼ਜ਼ਲਗੋ ਹਰਜਿੰਦਰ ਸਿੰਘ ਬੱਲ ਅਤੇ ਬਾਪੂ ਹਰਭਜਨ ਸਿੰਘ ਹੁੰਦਲ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਮੰਚ ਦੇ ਜਨਰਲ ਸਕੱਤਰ ਅੰਮਿ੍ਤਪਾਲ ਕਲੇਰ ਚੀਦਾ ਨੇ ਕਿਹਾ ਕਿ ਅੱਜ ਦੀ ਇਹ ਇਕੱਤਰਤਾ ਯੁੱਗ ਕਵੀ ‘ਪਾਸ਼’ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੀ ਕਵਿਤਾ ਵਿਚ ਅਧਿਆਤਮਵਾਦੀ ਸੋਚ ਤੋਂ ਅਗਾਂਹ ਹੋ ਕੇ ਕਿਰਤੀ ਲੋਕਾਂ ਦੇ ਦਿਸਹੱਦਿਆਂ ਦੀ ਗੱਲ ਕੀਤੀ। ਇਸ ਮੌਕੇ ਸੁਖਮੰਦਰ ਬਰਾੜ ਗੁੰਮਟੀ, ਸੀਰਾ ਸਿੰਘ ਗਰੇਵਾਲ ਰੌਂਤਾ, ਹਰਜੀਤ ਸਿੰਘ ਗੰਗਾ ਅਤੇ ਬਲਦੇਵ ਸਿੰਘ ਫੌਜੀ ਨੇ ਨਵੇਂ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਵਿਚਾਰ ਚਰਚਾ ਕੀਤੀ। ਸਭਾ ਦੇ ਮੀਤ ਪ੍ਰਧਾਨ ਸੁਖਵਿੰਦਰ ਚੀਦਾ, ਡਾ. ਬਲਵਿੰਦਰ ਸਿੰਘ ਸੋਢੀ ਅਤੇ ਮੈਂਬਰ ਮਾਸਟਰ ਸੁਰਜੀਤ ਗੁੰਮਟੀ ਨੇ ਫੋਨ ਜ਼ਰੀਏ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਨੌਜਵਾਨ ਸ਼ਾਇਰ ਜਸਵੀਰ ਸਿੰਘ ਕਲਿਆਣ, ਗੁਰਵਿੰਦਰ ਮਾਨ ਕੋਠਾ ਗੁਰੂ, ਸਿਕੰਦਰ ਸਿੰਘ ਕੇਸਰਵਾਲਾ, ਸ਼ਾਇਰਾ ਰਾਜਿੰਦਰ ਕੌਰ ਬੁਰਜ ਥਰੋੜ ਅਤੇ ਸਿਕੰਦਰ ਦੀਪ ਸਿੰਘ ਰੂਬਲ ਹਾਜ਼ਰ ਸਨ।