ਆਨਲਾਈਨ ਡੈਸਕ, ਨਵੀਂ ਦਿੱਲੀ : ਮੰਗਲਵਾਰ 17 ਅਕਤੂਬਰ ਨੂੰ Jio Financial Services ਨੇ ਸ਼ੇਅਰ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਖ਼ਬਰ ਲਿਖੇ ਜਾਣ ਤਕ ਸ਼ੁਰੂਆਤੀ ਕਾਰੋਬਾਰ ’ਚ ਕੰਪਨੀ ਦਾ ਸ਼ੇਅਰ 1 ਪ੍ਰਤੀਸ਼ਤ ਮਤਲਬ 2.25 ਰੁਪਏ ਵਧ ਕੇ 227.05 ’ਤੇ ਵਪਾਰ ਕਰ ਰਿਹਾ ਹੈ।

ਰਿਲਾਇੰਸ ਇੰਡਸਟਰੀ ਦੀ ਐੱਨਬੀਐੱਫਸੀ ਕੰਪਨੀ Jio Financial Services ਨੇ ਕਲ੍ਹ ਹੀ ਆਪਣੇ ਪਹਿਲੇ ਵਿੱਤੀ ਨਤੀਜਿਆਂ ਨੂੰ ਜਾਰੀ ਕਰ ਇਹ ਦੱਸਿਆ ਸੀ ਕਿ ਕੰਪਨੀ ਨੂੰ ਸਿਤੰਬਰ ਤਿਮਾਹੀ ’ਚ 668 ਕਰੋੜ ਰੁਪਏ ਦਾ ਪ੍ਰਾਫਿੱਟ ਹੋਇਆ ਹੈ।

ਜੇਐੱਫਐੱਸਐੱਲ ਦਾ ਸ਼ੇਅਰ ਬਾਜ਼ਾਰ ’ਚ ਲਿਸਟ ਹੋਣ ਤੋਂ ਬਾਅਦ ਇਹ ਪਹਿਲਾ ਨਤੀਜਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਐੱਫਐੱਸਐੱਲ 21 ਅਗਸਤ ਨੂੰ ਮਾਰਕਿਟ ’ਚ ਲਿਸਟ ਹੋਇਆ ਸੀ। ਕੰਪਨੀ ਨੇ ਇਹ ਮੁਨਾਫਾ ਸੰਚਾਲਨ ਤੋਂ ਕਮਾਇਆ ਹੈ। ਰਿਲਾਇੰਸ ਇੰਡਸਟਰੀਜ਼ ਦੇ ਨਾਲ ਵਿਭਿੰਨਤਾ ਤੋਂ ਬਾਅਦ, ਜੀਓ ਫਾਈਨੈਂਸ਼ੀਅਲ ਹੁਣ ਉਪਭੋਗਤਾ ਵਿੱਤ, ਸੰਪਤੀ ਪ੍ਰਬੰਧਨ ਤੇ ਬੀਮਾ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਿਹਾ ਹੈ।

ਕਿੰਨਾ ਰਿਹਾ ਕੰਪਨੀ ਦਾ ਰੇਵੇਨਿਊ

ਸਿਤੰਬਰ ਤਿਮਾਹੀ ’ਚ ਕੰਪਨੀ ਦਾ ਕੁੱਲ ਰਾਜਸਵ 608 ਕਰੋੜ ਰੁਪਏ ਰਿਹਾ, ਜੋ ਕ੍ਰਮਿਕ ਤਿਮਾਹੀ ਤੋਂ 47 ਫ਼ੀਸਦੀ ਜ਼ਿਆਦਾ ਹੈ।

ਦੂਸਰੀ ਤਿਮਾਹੀ ’ਚ ਵਿਆਜ ਘੱਟ ਹੋ ਕੇ 186 ਕਰੋੜ ਰੁਪਏ ਰਹੀ, ਜੋ ਇਕ ਤਿਮਾਹੀ ਪਹਿਲੇ 202 ਕਰੋੜ ਰੁਪਏ ਸੀ। ਸਿਤੰਬਰ ਤਿਮਾਹੀ ’ਚ ਜੇਐੱਫਐੱਸਐੱਲ ਦਾ ਡਿਵੀਡੈਂਡ 217 ਕਰੋੜ ਰੁਪਏ ਰਿਹਾ ਜੋ ਜੂਨ ਤਿਮਾਹੀ ’ਚ ਜ਼ੀਰੋ ਸੀ।

33 ਫ਼ੀਸਦੀ ਵਧਿਆ ਖਰਚ

ਨਵੀਂ ਕੰਪਨੀ ਵਿੱਚ ਕਰਮਚਾਰੀਆਂ ਦੀ ਬਹਾਲੀ ਦੇ ਕਾਰਨ ਜੇਐੱਫਐੱਸਐੱਲ ਦੇ ਕੁੱਲ ਖਰਚੇ ਤਿਮਾਹੀ-ਦਰ-ਤਿਮਾਹੀ 33 ਪ੍ਰਤੀਸ਼ਤ ਵਧ ਕੇ 71 ਕਰੋੜ ਰੁਪਏ ਹੋ ਗਏ ਹਨ।

Jio Financial ਨੇ ICICI ਬੈਂਕ ਦੇ ਸਾਬਕਾ ਕਾਰਜਕਾਰੀ ਏਆਰ ਗਣੇਸ਼ ਨੂੰ JFSL ਦਾ ਮੁੱਖ ਤਕਨਾਲੋਜੀ ਅਧਿਕਾਰੀ (CTO) ਨਿਯੁਕਤ ਕੀਤਾ ਹੈ।