ਮਨੋਰੰਜਨ ਡੈਸਕ, ਨਵੀਂ ਦਿੱਲੀ : ਹੇਮਾ ਮਾਲਿਨੀ ਦੇ ਜਨਮ ਦਿਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਡ੍ਰੀਮ ਗਰਲ ਨੇ 16 ਅਕਤੂਬਰ ਨੂੰ ਆਪਣਾ 75ਵਾਂ ਜਨਮ ਦਿਨ ਮਨਾਇਆ, ਜਿੱਥੇ ਪੂਰਾ ਬਾਲੀਵੁੱਡ ਉਨ੍ਹਾਂ ਨੂੰ ਵਧਾਈ ਦੇਣ ਪਹੁੰਚਿਆ। ਇਸ ਦੌਰਾਨ ਬੀਤੇ ਸਮੇਂ ਦੇ ਕਈ ਸਿਤਾਰੇ ਵੀ ਸ਼ਾਮਿਲ ਹੋਏ। ਹੇਮਾ ਮਾਲਿਨੀ ਦੇ ਜਨਮਦਿਨ ਦੀ ਪਾਰਟੀ ‘ਚ ਰੇਖਾ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਡ੍ਰੀਮ ਗਰਲ ਨੂੰ ਖਾਸ ਤਰੀਕੇ ਨਾਲ ਸ਼ੁੱਭਕਾਮਨਾਵਾਂ ਦਿੱਤੀਆਂ। ਪਾਰਟੀ ‘ਚ ਹੁਣ ਦੋਵਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਹੇਮਾ ਮਾਲਿਨੀ ਦਾ ਗੀਤ ਤੇ ਰੇਖਾ
ਹੇਮਾ ਮਾਲਿਨੀ ਦੇ ਜਨਮ ਦਿਨ ‘ਤੇ ਸਾਹਮਣੇ ਆਈ ਦੇ ਇਸ ਇਨਸਾਈਡ ਵੀਡੀਓ ਵਿਚ ਰੇਖਾ ਅਤੇ ਡਰੀਮ ਗਰਲ ਸਟੇਜ ‘ਤੇ ਖੜ੍ਹੀਆਂ ਹਨ। ਬੈਕਗ੍ਰਾਊਂਡ ‘ਚ ਹੇਮਾ ਮਾਲਿਨੀ ਦਾ ਮਸ਼ਹੂਰ ਗੀਤ ‘ਬੜੀ ਸੁੰਦਰ ਲਗਤੀ ਹੋ, ਕਿਆ ਖੂਬ ਲਗਤੀ ਹੋ’ ਚੱਲ ਰਿਹਾ ਹੈ। ਵੀਡੀਓ ‘ਚ ਰੇਖਾ ਆਪਣੀ ਦੋਸਤ ਹੇਮਾ ਮਾਲਿਨੀ ‘ਤੇ ਪਿਆਰ ਦੀ ਵਰਖਾ ਕਰ ਰਹੀ ਹੈ ਅਤੇ ਉਸ ਦੀਆਂ ਬਲਾਵਾਂ ਉਤਾਰ ਰਹੀ ਹੈ।
ਰੇਖਾ ਨੇ ਹੇਮਾ ਮਾਲਿਨੀ ‘ਤੇ ਲੁਟਾਇਆ ਪਿਆਰ
ਜਿਵੇਂ ਹੀ ਇਹ ਵੀਡੀਓ ਹੇਮਾ ਮਾਲਿਨੀ ਦੇ ਜਨਮਦਿਨ ‘ਤੇ ਸਾਹਮਣੇ ਆਈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਵੀਡੀਓ ‘ਤੇ ਨੇਟੀਜ਼ਨਸ ਨੇ ਵੀ ਕੁਮੈਂਟ ਕੀਤਾ। ਹੇਮਾ ਮਾਲਿਨੀ ਅਤੇ ਰੇਖਾ ਨੂੰ ਇਕੱਠਿਆਂ ਦੇਖ ਕੇ ਇਕ ਯੂਜ਼ਰ ਨੇ ਕਿਹਾ, ਦੋਵੇਂ ਇਸ ਸਮੇਂ ਬਹੁਤ ਸਾਰੇ ਲੋਕਾਂ ਲਈ ਡਰੀਮ ਗਰਲ ਹਨ। ਇਕ ਹੋਰ ਯੂਜ਼ਰ ਨੇ ਕਿਹਾ, ਮਦਰਾਸ ਦੀਆਂ ਇਨ੍ਹਾਂ ਦੋਵਾਂ ਅਦਾਕਾਰਾਂ ਨੇ ਬਾਲੀਵੁੱਡ ‘ਤੇ ਰਾਜ ਕੀਤਾ।
ਇਨ੍ਹਾਂ ਸਿਤਾਰਿਆਂ ਨੇ ਪਾਰਟੀ ‘ਚ ਕੀਤੀ ਸ਼ਿਰਕਤ
ਹੇਮਾ ਮਾਲਿਨੀ ਦੇ ਜਨਮ ਨ ਦੇ ਜਸ਼ਨ ਵਿਚ ਕਈ ਵੀਆਈਪੀ ਮਹਿਮਾਨ ਸ਼ਾਮਲ ਹੋਏ। ਇਨ੍ਹਾਂ ‘ਚ ਜ਼ਿਆਦਾਤਰ ਬਾਲੀਵੁੱਡ ਸਿਤਾਰੇ ਨਜ਼ਰ ਆਏ। ਇਸ ਮੌਕੇ ਰੇਖਾ ਤੋਂ ਇਲਾਵਾ ਜਯਾ ਬੱਚਨ, ਪਦਮਿਨੀ ਕੋਲਹਾਪੁਰੀ, ਧਰਮਿੰਦਰ, ਈਸ਼ਾ ਦਿਓਲ, ਸਲਮਾਨ ਖਾਨ, ਰਾਣੀ ਮੁਖਰਜੀ, ਰਵੀਨਾ ਟੰਡਨ, ਵਿਦਿਆ ਬਾਲਨ, ਅਨੁਪਮ ਖੇਰ, ਜੈਕੀ ਸ਼ਰਾਫ, ਰਾਕੇਸ਼ ਰੋਸ਼ਨ, ਤੁਸ਼ਾਰ ਕਪੂਰ, ਰੇਖਾ, ਮਾਧੁਰੀ ਦੀਕਸ਼ਤ ਅਤੇ ਸ਼ਿਲਪਾ ਸ਼ੈਟੀ ਨੇ ਵੀ ਸ਼ਿਰਕਤ ਕੀਤੀ।
ਮੀਡੀਆ ਨਾਲ ਮਨਾਇਆ ਜਨਮ ਦਿਨ
ਦੋਸਤਾਂ ਅਤੇ ਪਰਿਵਾਰ ਤੋਂ ਇਲਾਵਾ ਹੇਮਾ ਮਾਲਿਨੀ ਨੇ ਮੀਡੀਆ ਨਾਲ ਵੀ ਆਪਣਾ ਜਨਮਦਿਨ ਮਨਾਇਆ। ਅਦਾਕਾਰਾ ਨੇ ਪਾਪਰਾਜ਼ੀ ਦੇ ਨਾਲ ਵੀ ਕੇਕ ਕੱਟਿਆ। ਇਸ ਦੌਰਾਨ ਹੇਮਾ ਮਾਲਿਨੀ ਦੇ ਨਾਲ ਧਰਮਿੰਦਰ, ਬੇਟੀ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਵੀ ਮੌਜੂਦ ਸਨ।



