ਜਗਦੇਵ ਗਰੇਵਾਲ, ਜੋਧਾਂ : ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਸਬੰਧੀ ਜੋਧਾਂ ਵਿਖੇ 16 ਨਵੰਬਰ ਨੂੰ ਇਨਕਲਾਬੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਮਾਂਤਰੀ ਇਨਕਲਾਬੀ ਮੰਚ ਦੇ ਸਰਪ੍ਰਸਤ ਦਵਿੰਦਰ ਪੱਪੂ ਬੈਲਜੀਅਮ ਤੇ ਪ੍ਰਧਾਨ ਰੁੁਪਿੰਦਰ ਜੋਧਾਂ ਜਪਾਨ ਨੇ ਦੱਸਿਆ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਦਮਦਮਾ ਸਾਹਿਬ ਜੋਧਾਂ ਦੇ ਸਾਹਮਣੇ ਗਰਾਊਂਡ ਵਿਖੇ 16 ਨਵੰਬਰ ਨੂੰ ਇਨਕਲਾਬੀ ਸਮਾਗਮ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਨੌਜਵਾਨ ਚੇਤਨਾ ਕਨਵੈਨਸ਼ਨ ਤੇ ਇਨਕਲਾਬੀ ਗੀਤ ਸੰਗੀਤ ਦਾ ਪੋ੍ਗਰਾਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਸਮਾਗਮ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਫਲਸਫ਼ੇ ਸਬੰਧੀ ਆਪਣੇ ਵਿਚਾਰ ਪੇਸ਼ ਕਰਨਗੇ ਤੇ ਉਪਰੰਤ ਜੋਧਾਂ ਰਤਨ ਬਾਜ਼ਾਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਤਕ ਮੋਟਰਸਾਈਕਲ ਮਾਰਚ ਕੱਿਢਆ ਜਾਵੇਗਾ।