ਸਟਾਫ ਰਿਪੋਰਟਰ, ਖੰਨਾ : ਐੱਨਐੱਸਐੱਸ ਏਐੱਸ ਕਾਲਜ ਖੰਨਾ ਦੀ ਇਕਾਈ ਨੇ 30 ਅਕਤੂਬਰ ਤੋਂ 5 ਨਵੰਬਰ, 2023 ਤਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਤਹਿਤ ‘ਭਿ੍ਸ਼ਟਾਚਾਰ ਨੂੰ ਨਾ ਕਹੋ: ਕੌਮ ਪ੍ਰਤੀ ਵਚਨਬੱਧਤਾ’ ਵਿਸ਼ੇ ਨਾਲ ਇਮਾਨਦਾਰੀ ਸਹੁੰ ਚੁੱਕ ਸਮਾਗਮ ਦਾ ਪ੍ਰਬੰਧ ਕੀਤਾ। ਇਹ ਸਮਾਗਮ ਸਰਦਾਰ ਵੱਲਭ ਭਾਈ ਪਟੇਲ ਦੇ ਜਨਮਦਿਨ ਦੀ ਯਾਦ ‘ਚ ਕੀਤਾ ਗਿਆ ਸੀ। ਸਹੁੰ ਚੁੱਕ ਸਮਾਗਮ ‘ਚ ਐੱਨਐੱਸਐੱਸ ਵਲੰਟੀਅਰਾਂ ਨੇ ਭਾਗ ਲਿਆ ਤੇ ਜੀਵਨ ਦੇ ਹਰ ਖੇਤਰ ‘ਚ ਇਮਾਨਦਾਰੀ ਤੇ ਕਾਨੂੰਨ ਦੇ ਰਾਜ ਦੀ ਪਾਲਣਾ, ਰਿਸ਼ਵਤ ਵਿਰੋਧੀ, ਲੋਕ ਹਿੱਤ ‘ਚ ਹਰ ਕੰਮ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕਰਨ ਆਦਿ ਦਾ ਪ੍ਰਣ ਲਿਆ। ਕਾਰਜਕਾਰੀ ਪਿੰ੍ਸੀਪਲ ਡਾ.ਬੀਕੇ ਅਗਰਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਰਿਕਤ ਕੀਤੀ ਤੇ ਐੱਨਐੱਸਐੱਸ ਯੂਨਿਟ ਨੂੰ ਪੋ੍ਗਰਾਮ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਸਮਾਗਮ ਦੌਰਾਨ ਡਾ. ਮਹੇਸ਼ ਕੁਮਾਰ ਤੇ ਐੱਨਐੱਸਐੱਸ ਯੂਨਿਟ ਦੇ ਪੋ੍ਗਰਾਮ ਅਫ਼ਸਰ ਡਾ. ਅਰੁਣ ਸਿੰਗਲਾ ਵੀ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ, ਸਕੱਤਰ ਤਜਿੰਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਕਤ ਸਰਗਰਮੀਆਂ ‘ਚ ਸਰਗਰਮ ਭਾਗੀਦਾਰੀ ਲਈ ਅਸ਼ੀਰਵਾਦ ਦਿੱਤਾ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



