ਗਰਬਚਨ ਸਿੰਘ ਬੌਂਦਲੀ, ਸਮਰਾਲਾ : ਸਮਰਾਲਾ ਦੇ ਮਨਸਾਦ ਮੁਹੱਲੇ ‘ਚ ਹੈਲੋਵੀਨ ਡੇ ਮਨਾਇਆ ਗਿਆ, ਜਿਸ ਦੌਰਾਨ ਛੋਟੇ-ਛੋਟੇ ਬੱਚੇ ਭੂਤ-ਪੇ੍ਤ ਬਣ ਕੇ ਆਏ ਤੇ ਖੂਬ ਮਸਤੀ ਕੀਤੀ। ਸਕੂਲ ਦੇ ਪਿੰ੍ਸੀਪਲ ਅਮਨ ਨੇ ਦੱਸਿਆ ਹੈਲੋਵੀਨ ਦਾ ਇਤਿਹਾਸ ਪੁਰਾਤਨ ਕੈਲਟਿਕ ਤੇ ਰੋਮਨ ਰਵਾਇਤਾਂ ਨਾਲ ਜੁੜਿਆ ਹੋਇਆ ਹੈ। ਪੁਰਾਣੇ ਸਮਿਆਂ ‘ਚ ਸੇਲਟਸ ਗਰਮੀਆਂ ਦੇ ਅੰਤ ਤੇ ਸਰਦੀਆਂ ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ 31 ਅਕਤੂਬਰ ਦੀ ਰਾਤ ਨੂੰ ਸੈਮਹੈਨ ਦਾ ਸੇਲਟਿਕ ਤਿਉਹਾਰ ਮਨਾਉਂਦੇ ਸਨ।
ਲੋਕਾਂ ਦਾ ਮੰਨਣਾ ਸੀ ਕਿ ਇਸ ਰਾਤ ਨੂੰ ਮਰੇ ਤੇ ਜੀਵਤ ਵਿਚਕਾਰ ਕੋਈ ਸੀਮਾ ਨਹੀਂ ਹੁੰਦੀ ਹੈ ਤੇ ਦੁਸ਼ਟ ਆਤਮਾਵਾਂ ਆਸਾਨੀ ਨਾਲ ਧਰਤੀ ‘ਤੇ ਆ ਸਕਦੀਆਂ ਹਨ। ਇਸ ਲਈ ਉਹ ਡਰਾਉਣੇ ਪਹਿਰਾਵੇ ਪਹਿਨਦੇ ਸਨ ਤੇ ਦੁਸ਼ਟ ਆਤਮਾਵਾਂ ਨੂੰ ਦੂਰ ਰੱਖਣ ਲਈ ਅੱਗ ਬਾਲਦੇ ਸਨ। ਹੈਲੋਵੀਨ ਦਾ ਮੁੱਖ ਮਹੱਤਵ ਬੁਰਾਈਆਂ ਤੇ ਨਕਾਰਾਤਮਕ ਊਰਜਾਵਾਂ ਨੂੰ ਦੂਰ ਕਰਨਾ ਹੈ। ਇਸ ਦੌਰਾਨ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।



