ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ
ਸੈਂਟਰ ਸਕੂਲ ਕਣਕਵਾਲ ਵੱਲੋਂ ਯੁਵਾ ਸਟੇਟ ਟੀਚਰ ਐਵਾਰਡ ਪ੍ਰਰਾਪਤ ਕਰਨ ਵਾਲੇ ਸਰਕਾਰੀ ਪ੍ਰਰਾਇਮਰੀ ਸਕੂਲ ਦੌਲਾ ਸਿੰਘ ਵਾਲਾ ਦੇ ਮਿਹਨਤੀ ਅਧਿਆਪਕ ਜਸਵੀਰ ਸਿੰਘ ਸਤੌਜ ਦਾ ਵਿਸ਼ੇਸ਼ ਸਨਮਾਨ ਕੀਤਾ। ਜਸਵੀਰ ਸਿੰਘ ਵੱਲੋਂ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਦੇਖਦਿਆਂ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਯੁਵਾ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਉਹਨਾਂ ਦੀ ਇਸ ਪ੍ਰਰਾਪਤੀ ਨੂੰ ਮੁੱਖ ਰੱਖਦਿਆਂ ਸੈਂਟਰ ਸਕੂਲ ਕਣਕਵਾਲ ਵਿਖੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੁਲਦੀਪ ਸਿੰਘ ਸੀਐਚਟੀ ਕਣਕਵਾਲ ਨੇ ਕਿਹਾ ਕਿ ਉਨ੍ਹਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਉਹਨਾਂ ਦੇ ਕਲੱਸਟਰ ਦੇ ਅਧਿਆਪਕ ਨੂੰ ਵਿਭਾਗ ਨੇ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਕਿਹਾ ਕਿ ਜਸਵੀਰ ਸਿੰਘ ਕਲੱਸਟਰ ਦੇ ਮਿਹਨਤੀ ਅਧਿਆਪਕ ਹਨ।ਇਸ ਮੌਕੇ ਕੁਲਦੀਪ ਸਿੰਘ ਐਚਟੀ ਗੰਢੂਆਂ, ਜਗਸੀਰ ਸਿੰਘ ਐਚਟੀ ਦੌਲਾ ਸਿੰਘ ਵਾਲਾ, ਸ੍ ਹਰਦੀਪ ਸਿੰਘ ਐੱਚ ਟੀ ਧਰਮਗੜ੍ਹ, ਕੁਲਦੀਪ ਸਿੰਘ ਭੈਣੀ ਗੰਢੂਆਂ ,ਗੁਰਪ੍ਰਰੀਤ ਸਿੰਘ ਕਣਕਵਾਲ, ਭਰਤ ਰਤਨਗੜ੍ਹ, ਅਮਰਦੀਪ ਸਿੰਘ ਦੌਲਾ ਸਿੰਘ ਵਾਲਾ,ਨਿਰਮਲ ਬਾਂਸਲ ਦੌਲਾ ਸਿੰਘ ਵਾਲਾ, ਵੀਰਪਾਲ ਕੌਰ ਫਤਿਹਗੜ੍ਹ, ਖੁਸ਼ਪ੍ਰਰੀਤ ਕੌਰ ਕਣਕਵਾਲ, ਜਸਵੀਰ ਕੌਰ ਕਣਕਵਾਲ, ਮਨਦੀਪ ਕੌਰ ਕਣਕਵਾਲ ਆਦਿ ਹਾਜ਼ਰ ਸਨ।



